• Home
  • ਚੀਨ ਗ਼ਰੀਬੀ ਖ਼ਤਮ ਕਰੇਗਾ ਤੇ ਭਾਰਤ ਗ਼ਰੀਬਾਂ ਨੂੰ–!

ਚੀਨ ਗ਼ਰੀਬੀ ਖ਼ਤਮ ਕਰੇਗਾ ਤੇ ਭਾਰਤ ਗ਼ਰੀਬਾਂ ਨੂੰ–!

ਬੀਜਿੰਗ : ਚੀਨ ਨੇ ਆਪਣੇ ਦੇਸ਼ 'ਚੋਂ ਗ਼ਰੀਬੀ ਖ਼ਤਮ ਕਰਨ ਲਈ ਇੱਕ ਵੱਡੀ ਯੋਜਨਾ ਉਲੀਕੀ ਹੈ। ਚੀਨ 2020 ਤਕ ਦੇਸ਼ ਵਿਚੋਂ ਗ਼ਰੀਬੀ ਖ਼ਤਮ ਕਰਨ ਦੇ ਉਪਰਾਲੇ ਕਰਨ 'ਚ ਜੁਟਿਆ ਹੋਇਆ ਹੈ ਜਿਸ ਦੇ ਲਈ ਉਸ ਨੇ 13 ਅਰਬ ਡਾਲਰ ਭਾਵ 91 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਚੀਨ ਨੇ ਸਲਾਨਾ 337.3 ਡਾਲਰ ਕਮਾਉਣ ਵਾਲੇ ਵਿਅਕਤੀ ਨੂੰ ਗ਼ਰੀਬੀ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਇਸ ਸਕੀਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਨੇ ਹੇਠਲੇ ਪੱਧਰ ਤਕ ਆਦੇਸ਼ ਜਾਰੀ ਕਰ ਦਿੱਤੇ ਹਨ।
ਦੂਜੇ ਪਾਸੇ ਭਾਰਤੀ ਆਗੂਆਂ ਤੇ ਸਰਕਾਰਾਂ ਦਾ ਕੇਵਲ ਵੋਟਾਂ ਵਲ ਹੀ ਧਿਆਨ ਹੈ। ਦਿਨੋਂ ਦਿਨ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਵਲ ਕਿਸੇ ਸਰਕਾਰ ਦਾ ਧਿਆਨ ਨਹੀਂ ਹੈ। ਸੱਤਾ ਨੂੰ ਕਿਵੇਂ ਬਚਾਇਆ ਜਾਵੇ ਜਾਂ ਫਿਰ ਸੱਤਾ 'ਚ ਕਿਵੇਂ ਆਇਆ ਜਾਵੇ, ਇਸ ਦਾ ਫਾਰਮੂਲਾ ਹੀ ਤਲਾਸ਼ਿਆ ਜਾਂਦਾ ਹੈ। ਜੇਕਰ ਸਰਕਾਰਾਂ ਦਾ ਰਵਈਆ ਇਸੇ ਤਰਾਂ ਦਾ ਰਿਹਾ ਤਾਂ ਇੱਕ ਦਿਨ ਭਾਰਤ 'ਚੋਂ ਗ਼ਰੀਬ ਹੀ ਖ਼ਤਮ ਹੋ ਜਾਣਗੇ।