• Home
  • ਕਸ਼ਮੀਰ ‘ਚ ਵਾਪਰੀ ਕਠੂਆ ਵਰਗੀ ਘਟਨਾ

ਕਸ਼ਮੀਰ ‘ਚ ਵਾਪਰੀ ਕਠੂਆ ਵਰਗੀ ਘਟਨਾ

ਪਤੀ ਦੀ ਅਣਦੇਖੀ ਤੋਂ ਖ਼ਫ਼ਾ ਪਤਨੀ ਨੇ ਕੀਤਾ ਕਾਰਾ

ਸ਼੍ਰੀਨਗਰ, (ਖ਼ਬਰ ਵਾਲੇ ਬਿਊਰੋ):ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿਚ ਸਮੁਹਕ ਬਲਾਤਕਾਰ, ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ 14 ਸਾਲਾ ਮਤਰੇਏ ਭਰਾ ਨੇ ਆਪਣੀ ਮਾਂ ਦੀ ਸ਼ਹਿ ਇਸ ਘਟਨਾ ਨੂੰ ਅੰਜ਼ਾਮ ਦਿਤਾ। ਉਸ ਨੇ ਅਪਦੇ ਤਿੰਨ ਦੋਸਤਾਂ ਨਾਲ ਮਿਲ ਕੇ ਪਹਿਲਾਂ ਬਲਾਤਕਾਰ ਕੀਤਾ ਤੇ ਬਾਅਦ 'ਚ ਉਸ ਦੀਆਂ ਅੱਖਾਂ ਕੱਢ ਕੇ ਲੜਕੀ ਦੇ ਪ੍ਰਾਈਵੇਟ ਅੰਗਾਂ ਤੇ ਛਾਤੀ 'ਤੇ ਤੇਜ਼ਾਬ ਪਾ ਦਿਤਾ। ਇਸ ਕਾਰੇ ਤੋਂ ਬਾਅਦ ਲੜਕੀ ਨੂੰ ਨੇੜਲੇ ਜੰਗਲਾਂ 'ਚ ਦਫ਼ਨਾ ਦਿਤਾ ਗਿਆ। ਪੁਲਿਸ ਮੁਤਾਬਕ ਲੜਕੀ 23 ਅਗਸਤ ਤੋਂ ਲਾਪਤਾ ਸੀ ਤੇ ਉਸ ਦੇ ਪਿਤਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਲੜਕੀ ਦੀ ਲਾਸ਼ ਵੀਰਵਾਰ ਨੂੰ ਜ਼ਮੀਨ 'ਚੋਂ ਕੱਢੀ। ਜਾਂਚ ਤੋਂ ਬਾਅਦ ਪਤਾ ਲਗਿਆ ਕਿ ਇਸ ਕਾਰੇ ਪਿਛੇ ਲੜਕੀ ਦੀ ਮਤਰੇਈ ਮਾਂ ਦਾ ਹੱਥ ਸੀ। ਉਸ ਨੇ ਅਜਿਹਾ ਅਪਣੇ ਪਤੀ ਤੋਂ ਬਦਲਾ ਲੈਣ ਲਈ ਕੀਤਾ। ਦਰਅਸਲ ਬੱਚੀ ਦੇ ਪਿਤਾ ਦੀ ਇਕ ਹੋਰ ਪਤਨੀ ਹੈ ਤੇ ਮਾਰੀ ਗਈ ਬੱਚੀ ਉਸੇ ਦੀ ਬੇਟੀ ਸੀ। ਮਤਰੇਈ ਮਾਂ ਨੂੰ ਈਰਖ਼ਾ ਸੀ ਕਿ ਉਸ ਦਾ ਪਤੀ ਉਸ ਨੂੰ ਤਵੱਜੋਂ ਨਹੀਂ ਦਿੰਦਾ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤ 'ਚ ਲੈ ਕੇ ਪੁਛਗਿੱਛ ਸ਼ੁਰੂ ਕਰ ਦਿਤੀ ਹੈ।