• Home
  • ਕਰਤਾਰਪੁਰ ਸਾਹਿਬ ਲਾਂਘਾ ਮਾਮਲਾ: ਭਾਰਤ ਪਾਕਿਸਤਾਨ ਨੂੰ ਲਿਖੇ ਬੇਨਤੀ ਪੱਤਰ : ਸਿੱਧੂ

ਕਰਤਾਰਪੁਰ ਸਾਹਿਬ ਲਾਂਘਾ ਮਾਮਲਾ: ਭਾਰਤ ਪਾਕਿਸਤਾਨ ਨੂੰ ਲਿਖੇ ਬੇਨਤੀ ਪੱਤਰ : ਸਿੱਧੂ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਬੀਤੇ ਕਲ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ ਤੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪੱਤਰ ਸੌਂਪ ਕੇ ਮੰਗ ਕੀਤੀ ਗਈ ਸੀ ਕਿ ਪਾਕਿਸਤਾਨ ਨਾਲ ਇਸ ਸਬੰਧੀ ਗੱਲ ਕੀਤੀ ਜਾਵੇ ਤੇ ਉਨਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕਰੀਬ 15 ਮਿੰਟਾਂ ਤੱਕ ਮੁਲਾਕਾਤ ਕੀਤੀ।ਸੀ। ਅੱਜ ਉਨਾਂ ਪ੍ਰੈੱਸ ਕਾਨਫਰੰਸ ਕਰ ਕੇ ਉਨਾਂ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨਾਂ ਨੇ ਭਰੋਸਾ ਦੁਆਇਆ ਹੈ ਕਿ ਉਹ ਪਾਕਿਸਤਾਨ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨਗੇ।। ਉਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ 10 ਕਰੋੜ ਸਿੱਖ ਸੰਗਤਾਂ ਲਈ ਉਹ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਨੂੰ ਖੋਲਣ ਲਈ ਕਹਿਣ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਉਨਾਂ ਦੇ ਵਿਚਾਰ ਕਦੇ ਨਹੀਂ ਬਦਲਣਗੇ।। ਉਨਾਂ ਕਿਹਾ ਕਿ ਇਹ ਕੋਈ ਨਿਜੀ ਮੁੱਦਾ ਨਹੀਂ ਹੈ, ਸਗੋਂ ਕਰੋੜਾਂ ਸਿੱਖ ਸੰਗਤਾਂ ਦੀ ਆਸਥਾ ਦਾ ਸਵਾਲ ਹੈ। ਉਨਾਂ ਕਿਹਾ ਕਿ ਕਰਤਾਰਪੁਰ ਦਾ ਰਸਤਾ ਪਾਕਿਸਤਾਨ 'ਚ ਹੈ, ਇਸ ਲਈ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਰਸਤਾ ਲੈਣ ਲਈ ਪਾਕਿਸਤਾਨ ਨੂੰ ਕਹੇ।

ਇਸ ਮੌਕੇ ਸਿੱਧੂ ਨੇ ਕਿਹਾ ਕਿ ਉਨਾਂ ਵਿਰੁਧ ਜੋ ਵੀ ਸਿਆਸੀ ਬਿਆਨਬਾਜ਼ੀ ਕਰ ਰਹੇ ਹਨ ਉਸ ਬਾਰੇ ਕੋਈ ਪ੍ਰਤੀਕਰਮ ਨਹੀਂ ਕਰਨਗੇ ਕਿਉਂਕਿ ਇਹ ਮਾਮਲਾ ਮੇਰਾ ਨਿੱਜੀ ਨਹੀਂ ਹੈ ਸਗੋਂ ਕਰੋੜਾਂ ਸਿੱਖਾਂ ਦੀ ਆਸਥਾ ਦਾ ਸਵਾਲ ਹੈ।

ਦੂਜੇ ਪਾਸੇ ਵਿਦੇਸ਼ ਮੰਤਰੀ ਨੇ ਹਰਸਿਮਰਤ ਕੌਰ ਬਾਦਲ ਦੇ ਪੱਤਰ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਵਲੋਂ ਉਨਾਂ ਨੂੰ ਕੋਈ ਪ੍ਰਸਤਾਵ ਨਹੀਂ ਮਿਲਿਆ ਪਰ ਉਹ ਪਾਕਿਸਤਾਨ ਕੋਲ ਇਸ ਮੁੱਦੇ ਨੂੰ ਚੁਕਦੇ ਰਹਿਣਗੇ।

ਇਸ ਜਵਾਬ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਲੋੜ ਪਾਕਿਸਤਾਨ ਦੀ ਨਹੀਂ ਬਲਕਿ ਭਾਰਤ ਦੀ ਹੈ ਇਸ ਲਈ ਬੇਨਤੀ ਪੱਤਰ ਭਾਰਤ ਨੂੰ ਲਿਖਣਾ ਪਵੇਗਾ। ਉਨਾ ਕਿਹਾ ਕਿ ਪਾਕਿਸਤਾਨ ਤਰਫੋਂ ਹਾਂ ਪੱਖੀ ਹੁੰਗਾਰਾ ਹੈ।