• Home
  • ਹੈਰੋਇਨ, ਦੇਸੀ ਪਿਸਟਲ, ਕਾਰਤੂਸ ਸਮੇਤ ਦੋ ਵਿਅਕਤੀ ਪੁਲਿਸ ਨੇ ਕੀਤੇ ਕਾਬੂ -40 ਹਜ਼ਾਰ 200 ਰੁਪਏ ਡਰਗਜ ਮਨੀ ਅਤੇ ਕੰਪਿਊਟਰ ਕੰਡਾ ਬਰਾਮਦ

ਹੈਰੋਇਨ, ਦੇਸੀ ਪਿਸਟਲ, ਕਾਰਤੂਸ ਸਮੇਤ ਦੋ ਵਿਅਕਤੀ ਪੁਲਿਸ ਨੇ ਕੀਤੇ ਕਾਬੂ -40 ਹਜ਼ਾਰ 200 ਰੁਪਏ ਡਰਗਜ ਮਨੀ ਅਤੇ ਕੰਪਿਊਟਰ ਕੰਡਾ ਬਰਾਮਦ

ਐਸ.ਏ.ਐਸ ਨਗਰ, 06 ਫਰਵਰੀ 
ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਵਰੁੱਣ ਸ਼ਰਮਾ ਆਈ.ਪੀ.ਐਸ ਕਪਤਾਨ ਪੁਲਿਸ (ਜਾਂਚ) ਨੇ ਦੱਸਿਆ ਕਿ ਇੰਸਪੈਕਟਰ ਜਗਦੇਵ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਕੈਂਪ ਐਟ ਖਰੜ ਜ਼ਿਲ੍ਹਾ ਐਸ.ਏ.ਐਸ ਦੀ ਨਿਗਰਾਨੀ ਹੇਠ ਮਿਤੀ 05-02-19 ਨੂੰ ASI ਜੀਵਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਖਰੜ ਚੰਡੀਗੜ ਰੋਡ ਤੋ ਏਅਰਪੋਰਟ ਰੋਡ ਨੂੰ ਜਾਦੀ ਸੜਕ ਬਾ-ਹੱਦ ਪਿੰਡ ਬੱਲੋ ਮਾਜਰਾ ਦੇ ਸੱਜੇ ਪਾਸੇ ਮੋਜੂਦ ਸੀ ਅਤੇ ਏਅਰਪੋਰਟ ਰੋਡ ਸਾਈਡ ਤੋ ਆਉਦੇ ਹੋਏ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਤਾਂ ਇੱਕ ਮੋਟਰਸਾਈਕਲ ਨੰਬਰੀ PB05-Y-1021 ਮਾਰਕਾ HF-Deluxe ਰੰਗ ਲਾਲ ਤੇ ਕਾਲਾ  ਪਰ ਸਵਾਰ ਦੋ ਨੋਜਵਾਨਾ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦੱਮ ਪਿੱਛੇ ਨੂੰ ਮੁੜਨ ਲੱਗੇ ਜਿੰਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਜੁਗਰਾਜ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਟਿੰਡਵਾ ਤਹਿਸੀਲ- ਜੀਰਾ, ਜ਼ਿਲ੍ਹਾ ਫਿਰੋਜਪੁਰ ਹਾਲ ਵਾਸੀ ਕੇਦਰੀ ਵਿਹਾਰ ਫਲੈਟ ਨੰਬਰ 705 ਸੰਨੀ ਇੰਨਕਲੇਵ ਖਰੜ ਅਤੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਗੁਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਬਡਾਲਾ ਨੋ (ਬੰਬ) ਤਹਿਸੀਲ-ਜੀਰਾ, ਜ਼ਿਲ੍ਹਾ ਫਿਰੋਜਪੁਰ ਦੱਸਿਆ। ਦੋਰਾਨੇ ਚੈਕਿੰਗ ਇਨ੍ਹਾਂ ਪਾਸੋ 10 ਗ੍ਰਾਮ ਹੈਰੋਇਨ, ਇੱਕ ਪਿਸਟਲ ਦੇਸੀ 315 ਬੋਰ ਸਮੇਤ 3 ਜਿੰਦਾ ਕਾਰਤੂਸ ਅਤੇ 40,200 ਰੁਪਏ ਡਰਗਜ ਮਨੀ ਅਤੇ 10 ਛੋਟੀਆ ਲਿਫਾਫੀਆ ਪਲਾਸਟਿੱਕ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ। ਉਕਤਾਨ ਮੁਲਜ਼ਮਾਂ ਨੂੰ ਮੁਕੱਦਮਾ ਨੰਬਰ 16 ਮਿਤੀ 05-02-19 ਅ/ਧ 22-61-85 ND&PS Act, 25-54-59 A ACT ਥਾਣਾ ਬਲੌਂਗੀ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਰਾਨੇ ਪੁੱਛ ਗਿੱਛ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਗੁਰਜੀਤ ਸਿੰਘ ਉਕਤ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਅਤੇ NDPS Act ਦੇ ਮੁਕੱਦਮੇ ਦਰਜ ਹਨ, ਜੋ ਉਕਤਾਨ ਮੁਲਜ਼ਮ ਇਹ ਹੈਰੋਇਨ ਮੋਹਾਲੀ ਅਤੇ ਖਰੜ ਦੇ ਏਰੀਏ ਵਿੱਚ ਸਪਲਾਈ ਕਰਦੇ ਸਨ। ਇਨ੍ਹਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁਕੱਦਮਾ ਜੇਰੇ ਤਫਤੀਸ਼ ਹੈ।