• Home
  • ਵਿਦਿਆਰਥੀਆਂ ਨੂੰ ਛੁੱਟੀ .! ਪਰ ਅਧਿਆਪਕ ਹਾਜ਼ਰ ਰਹਿਣਗੇ

ਵਿਦਿਆਰਥੀਆਂ ਨੂੰ ਛੁੱਟੀ .! ਪਰ ਅਧਿਆਪਕ ਹਾਜ਼ਰ ਰਹਿਣਗੇ

ਚੰਡੀਗੜ੍ਹ,( ਖਬਰ ਵਾਲੇ ਬਿਊਰੋ )-ਪੰਜਾਬ ਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਤੇ ਭਾਰਤੀ ਫੌਜ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ  ਅਲਰਟ ਜਾਰੀ ਕਰ ਦਿੱਤਾ ਹੈ, ਉੱਥੇ ਸਥਿਤੀ ਮੁਤਾਬਕ ਡਿਪਟੀ ਕਮਿਸ਼ਨਰਾਂ ਵੱਲੋਂ ਬਚਾਅ ਲਈ ਆਪਣੇ ਪੱਧਰ ਤੇ ਫੈਸਲੇ ਲਏ ਜਾ ਰਹੇ ਹਨ ।

ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਜਿਲ੍ਹੇ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਸਕੂਲਾਂ, ਕਾਲਜਾਂ ਅਤੇ ਆਗਨਵਾੜੀ ਕੇਂਦਰਾਂ ਵਿੱਚ ਅੱਜ ਬਰਸਾਤ ਦੇ ਮੱਦੇਨਜ਼ਰ ਤੁਰੰਤ ਉਕਤ ਵਿੱਦਿਅਕ ਸੰਸਥਾਵਾਂ ਬੰਦ ਕਰਨ ਤੇ ਕੱਲ੍ਹ  25 ਸਤੰਬਰ ਨੂੰ ਵੀ ਵਿੱਦਿਅਕ ਸੰਸਥਾਵਾਂ ਛੁੱਟੀ ਕਰਨ ਦਾ ਐਲਾਨ ਕੀਤਾ । ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ   ਸਕੂਲ ਸਟਾਫ ਸਕੂਲਾਂ ਚ ਆਪਣੇ ਮਿੱਥੇ ਸਮੇਂ ਅਨੁਸਾਰ ਹਾਜ਼ਰ ਰਹੇਗਾ ।