• Home
  • ਆਈਏਐਸ ਤੇ ਆਈਪੀਐਸ ਅਫ਼ਸਰਾਂ ਦੇ ਤਬਾਦਲੇ

ਆਈਏਐਸ ਤੇ ਆਈਪੀਐਸ ਅਫ਼ਸਰਾਂ ਦੇ ਤਬਾਦਲੇ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) :ਭਾਰਤ ਸਰਕਾਰ ਨੇ ਸੋਮਵਾਰ ਨੂੰ ਵੱਡੇ ਪੱਧਰ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਹਨ ਇਨਾਂ ਵਿਚ 30 ਜੁਆਇੰਟ ਸੈਕਟਰੀਆਂ ਨੂੰ ਵੱਖ ਵੱਖ ਵਿਭਾਗਾਂ ਵਿਚ ਭੇਜਿਆ ਗਿਆ ਹੈ। ਆਈਏਐਸ ਪਿਊਸ ਗੋਇਲ ਅਤੇ ਨਿਧੀ ਖਰੇ ਨੂੰ ਗ੍ਰਹਿ ਮੰਤਰਾਲੇ ਵਿਚ ਜੁਆਇੰਟ ਸੈਕਟਰੀ 5 ਸਾਲ ਲਈ ਲਾਇਆ ਗਿਆ ਹੈ। ਨਿਧੀ ਮਣੀ ਤ੍ਰਿਪਾਠੀ ਨੂੰ ਵਣਜ ਵਿਭਾਗ, ਆਨੰਦ ਮੋਹਨ ਬਜਾਜ ਨੂੰ ਆਰਥਿਕ ਮਾਮਲਿਆਂ ਅਤੇ ਮਨਦੀਪ ਭੰਡਾਰੀ ਨੂੰ ਸਿਹਤ ਅਤੇ ਪਰਵਾਰ ਭਲਾਈ ਕਲਿਆਣ ਵਿਭਾਗ 'ਚ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਵੀ ਵਿਦਿਆਵਥੀ ਨੂੰ ਵਾਤਾਵਰਨ, ਜਲਵਾਯੂ ਤੇ ਵਣ ਮੰਤਰਾਲੇ 'ਚ ਲਾਇਆ ਗਿਆ ਹੈ।
ਆਈ ਪੀ ਐਸ ਅਫ਼ਸਰ ਸਦਾਨੰਦ ਬਸੰਤ ਦੱਤੇ ਨੂੰ ਨਿਆਂ ਮੰਤਰਾਲੇ 'ਚ ਜੁਆਇੰਟ ਸੈਕਟਰੀ ਅਤੇ ਐਮ ਸੀ ਜੌਹਰੀ ਤੇ ਪ੍ਰਿਯੰਕ ਭਾਰਤੀ ਨੂੰ ਨੀਤੀ ਆਯੋਗ ਤੇ ਟਰਾਂਸਪੋਰਟ ਮੰਤਰਾਲੇ 'ਚ ਜ਼ਿੰਮੇਵਾਰੀ ਦਿਤੀ ਗਈ ਹੈ।
ਭੰਵਾਨੀ ਪ੍ਰਸ਼ਾਦ ਪੱਟੀ ਤੇ ਵਿਸ਼ਮਤਾ ਤੇਜ ਨੂੰ ਕੋਇਲਾ ਮੰਤਰਾਲੇ 'ਚ ਜੁਆਇੰਟ ਸੈਕਟਰੀ ਲਾਇਆ ਗਿਆ ਹੈ। ਅਭਿਲਕਸ਼ ਲਿਖੀ ਤੇ ਅਤਿਸ਼ ਚੰਦਰ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ 'ਚ ਨਿਯੁਕਤ ਕੀਤਾ ਗਿਆ ਹੈ।
ਪਬਨ ਕੇ ਬਾਰਥਕਰ ਨੂੰ ਵਣਜ ਵਿਭਾਗ 'ਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਪਰਥਾ ਸਾਰਕੀ ਨੂੰ ਫਰਟੀਲਾਈਜ਼ਰ ਮੰਤਰਾਲਾ, ਆਰ ਕੇ ਖਡੇਲਵਾਲ ਨੂੰ ਡਿਪਟੀ ਡਾਇਰੈਕਟਰ ਟੈਲੀਕਮਿਊਨੀਕੇਸ਼ਨ, ਐਸ ਜਗਨਨਾਥ ਨੂੰ ਫ਼ੂਡ ਐਡ ਪਬਲੀਕੇਸ਼ਨ ਡਿਸਰੀਬਿਊਸ਼ਨ ਮੰਤਰਾਲੇ 'ਚ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਰਾਜੀਵ ਸ਼ਰਮਾ ਫ਼ਾਈਨੀਸ਼ਅਲ ਐਡਵਾਇਜਰ ਵਣਜ ਵਿਭਾਗ, ਵਿਜੈ ਲਕਸ਼ਮੀ ਬਿਦਾਂਰੀ ਨੂੰ ਰੀਜ਼ਨਲ ਡਾਇਰੈਕਟਰ ਸਟਾਫ਼ ਸਿਲੈਕਸ਼ਨ ਲਾਇਆ ਗਿਆ ਹੈ।
ਵੀ ਸਸਾਂਕ ਸੇਖਰ ਨੂੰ ਸਕੂਲ ਅਤੇ ਲਿਟਰੇਸੀ ਵਿਭਾਗ ਤੋਂ ਪ੍ਰਸ਼ਾਸਨਿਕ ਰੀਫੋਰਮਜ਼ ਵਿਭਾਗ 'ਚ ਤਬਦੀਲ ਕੀਤਾ ਗਿਆ ਹੈ। ਰਾਮਾਚੰਦਰ ਮੀਨਾ ਨੂੰ ਸਕੂਲ ਅਤੇ ਲਿਟਰੇਸੀ ਵਿਭਾਗ 'ਚ ਭੇਜਿਆ ਗਿਆ ਹੈ। ਇਸੇ ਤਰਾਂ ਅਸ਼ੀਸ਼ ਸ੍ਰੀਵਾਸਤਵਾ ਨੂੰ ਮਹਿਲਾ ਤੇ ਬਾਲ ਕਲਿਆਣ ਮੰਤਰਾਲੇ ਵਿਚ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ।