• Home
  • ਚੀਫ ਖਾਲਸਾ ਦੀਵਾਨ ਦੀ ਚੋਣ ਲਈ ਅਣਖੀ ਧੜੇ ਨੇ ਨਾਮਜਦਗੀ ਪੱਤਰ ਦਾਖਲ ਕੀਤੇ- ਨਿਰਮਲ ਸਿੰਘ ਲੜਣਗੇ ਪ੍ਰਧਾਨ ਦੀ ਚੋਣ

ਚੀਫ ਖਾਲਸਾ ਦੀਵਾਨ ਦੀ ਚੋਣ ਲਈ ਅਣਖੀ ਧੜੇ ਨੇ ਨਾਮਜਦਗੀ ਪੱਤਰ ਦਾਖਲ ਕੀਤੇ- ਨਿਰਮਲ ਸਿੰਘ ਲੜਣਗੇ ਪ੍ਰਧਾਨ ਦੀ ਚੋਣ

ਅੰਮ੍ਰਿਤਸਰ  (ਜਸਬੀਰ ਸਿੰਘ ਪੱਟੀ) ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਛੇ ਆਹੁਦੇਦਾਰਾਂ ਲਈ ਅਣਖੀ ਧੜੇ ਦੇ ਉਮੀਦਵਾਰਾਂ ਨੇ ਅੱਜ ਆਪਣੇ ਨਾਮਜਦਗੀ ਪੱਤਰ ਚੋਣ ਅਧਿਕਾਰੀ ਪਿੰ੍ਰਸੀਪਲ ਬਲਜਿੰਦਰ ਸਿੰਘ ਕੋਲ ਭਰੇ ਜਦ ਕਿ ਚੋਣ ਅਧਿਕਾਰੀ ਨੇ ਵਿਸ਼ਵਾਸ਼ ਦਿਵਾਇਆ ਚੋਣ ਪੂਰੀ ਪਾਰਦਰਸ਼ੀ ਤੇ ਸੰਵਿਧਾਨ ਦੀ ਮਦ ਊੜਾ ਅਨੁਸਾਰ ਹੀ ਕਰਵਾਈ ਜਾਵੇਗੀ।
ਅੱਜ ਬਾਅਦ ਦੁਪਿਹਰ ਸ੍ਰ ਭਾਗ ਸਿੰਘ ਅਣਖੀ ਧੜੇ ਵੱਲੋ ਚੀਫ ਖਾਲਸਾ ਦੀਵਾਨ ਦੇ ਆਹੁਦੇਦਾਰਾਂ ਦੀ ਹੋ ਰਹੀ ਚੋਣ ਲਈ ਛੇ ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਪ੍ਰਧਾਨ ਲਈ ਸ੍ਰ ਨਿਰਮਲ ਸਿੰਘ ਠੇਕੇਦਾਰ, ਦੋ ਮੀਤ ਪ੍ਰਧਾਨਾਂ ਦੇ ਆਹੁਦਿਆ ਲਈ ਸ੍ਰ ਇੰਦਰਬੀਰ ਸਿੰਘ ਨਿੱਜਰ ਤੇ ਅਮਰਜੀਤ ਸਿੰਘ ਲੁਧਿਆਣਾ, ਸਥਾਨਕ ਪ੍ਰਧਾਨ ਲਈ ਸ੍ਰ ਸੁਖਦੇਵ ਸਿੰਘ ਮੱਤੇਵਾਲ ਅਤੇ ਦੋ ਆਨਰੇਰੀ ਸਕੱਤਰਾਂ ਲਈ ਸ੍ਰ ਸੁਰਿੰਦਰ ਸਿੰਘ ਰੁਮਾਲਿਆ ਵਾਲੇ ਤੇ ਸ੍ਰ ਸਵਿੰਦਰ ਸਿੰਘ ਕੱਥੂਨੰਗਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਸਮੇਂ ਚੋਣ ਅਧਿਕਾਰੀ ਪ੍ਰਿੰਸੀਪਲ ਸ੍ਰ ਬਲਜਿੰਦਰ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ ਚੋਣ ਹੋਵੇਗੀ ਤੇ 9 ਨਵੰਬਰ ਤੱਕ ਕਾਗਜ਼ ਦਾਖਲ ਕੀਤੇ ਜਾ ਸਕਦੇ । ਉਸੇ ਦਿਨ ਸ਼ਾਮ ਨੂੰ ਨਾਮਜਦਗੀ ਪੱਤਰਾਂ ਦੀ ਛਾਣਬੀਣ ਹੋਵੇਗੀ ਅਤੇ ਦਸ ਨਵੰਬਰ ਨੂੰ ਦੁਪਿਹਰ ਬਾਅਦ ਕਾਗਜ਼ ਤਿੰਨ ਵਜੇ ਤੋ ਪੰਜ ਵਜੇ ਤੱਕ ਪੱਤਰ ਵਾਪਸ ਲਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਛੇ ਆਹੁਦੇਦਾਰਾਂ ਦੀ ਚੋਣ ਹੋਵੇਗੀ। ਉਹਨਾਂ ਕਿਹਾ ਕਿ ਤਿੰਨ ਚੋਣ ਅਧਿਕਾਰੀ ਦੀਵਾਨ ਵੱਲੋ ਨਿਯੁਕਤ ਕੀਤੇ ਗਏ ਹਨ ਜਿਹਨਾਂ ਵਿੱਚ ਉਹਨਾਂ ਤੋ ਇਲਾਵਾ ਸਾਬਕਾ ਡੀ ਆਈ ਜੀ ਸ੍ਰ ਇਕਬਾਲ ਸਿੰਘ ਤੇ ਪ੍ਰਿੰਸੀਪਲ ਜਸਵਿੰਦਰ ਸਿੰਘ ਢਿਲੋਂ ਸ਼ਾਮਲ ਹਨ ਜਿਹੜੇ ਅੱਜ ਕਿਸੇ ਕਾਰਨ ਹਾਜ਼ਰ ਨਹੀ ਹੋ ਸਕੇ। ਉਹਨਾਂ ਕਿਹਾ ਕਿ ਵੋਟਰਾਂ ਬਾਰੇ ਹਾਲੇ ਸਹੀ ਨਿਸ਼ਾਨਦੇਹੀ ਨਹੀ ਹੋ ਸਕੀ ਤੇ ਉਹਨਾਂ ਨੇ ਦੀਵਾਨ ਦੇ ਆਨਰੇਰੀ ਸਕੱਤਰ ਨੂੰ ਪੱਤਰ ਲਿਖ ਕੇ ਵੋਟਰ ਸੂਚੀ ਬਾਰੇ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਵੋਟਰਾਂ ਦੀ ਪ੍ਰੀਭਾਸ਼ਾਂ ਦੀਵਾਨ ਦੇ ਊੜਾ ਫਾਰਮ ਅਨੁਸਾਰ ਤਹਿ ਕੀਤੀ ਗਈ ਹੈ ਜਾਂ ਨਹੀ। ਉਹਨਾਂ ਕਿਹਾ ਕਿ ਜਵਾਬ ਆਉਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਸੇ ਤਰ•ਾ ਪ੍ਰਧਾਨਗੀ ਦੀ ਚੋਣ ਲੜ ਰਹੇ ਸ੍ਰ ਨਿਰਮਲ ਸਿੰਘ ਨੇ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਜੇਕਰ ਉਹਨਾਂ ਦੀ ਟੀਮ ਚੁਣ ਕੇ ਅੱਗੇ ਆਉਦੀ ਹੈ ਤਾਂ ਉਹ ਦੀਵਾਨ ਦੀ ਸਾਰੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਿਆਉਣਗੇ ਤੇ ਸਕੂਲਾਂ ਦੇ ਮੈਂਬਰ ਇੰਚਾਰਜ ਮੈਂਬਰਾਂ ਕੋਲ ਵੀ ਅਧਿਕਾਰ ਹੋਣਗੇ, ਉਹਨਾਂ ਨੂੰ ਸਿਰਫ ਪ੍ਰਧਾਨ ਵੱਲ ਹੀ ਨਹੀ ਵੇਖਣਾ ਪਵੇਗਾ। ਉਹਨਾਂ ਕਿਹਾ ਕਿ ਦੀਵਾਨ ਵਿੱਚੋ ਪਿਛਲੇ ਸਮੇਂ ਸ਼ੁਰੂ ਕੀਤੀ ਗਈ ਤਾਨਾਸ਼ਾਹੀ ਵਾਲੀ ਸਾਮਰਾਜੀ ਪ੍ਰਣਾਲੀ ਦਾ ਖਾਤਮਾ ਕਰਕੇ ਪੂਰੀ ਤਰ•ਾਂ ਲੋਕਤਾਂਤਰਿਕ ਤਰੀਕੇ ਨਾਲ ਦੀਵਾਨ ਦੇ ਸੰਵਿਧਾਨ ਅਨੁਸਾਰ ਦੀਵਾਨ ਨੂੰ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਦੀਵਾਨ ਕਿਸੇ ਦੀ ਜਗੀਰ ਨਹੀ ਪ੍ਰਧਾਨ ਤੇ ਹੋਰ ਆਹੁਦੇਦਾਰ ਸਿਰਫ ਇਸ ਦੇ ਕਸਟੋਡੀਅਮ ਹਨ ਤੇ ਮਾਲਕੀ ਸਿੱਖ ਪੰਥ ਕੋਲ ਹੈ। ਉਹਨਾਂ ਕਿਹਾ ਕਿ ਲੇਖਾ ਸਾਖਾ ਨੂੰ ਇਸ ਕਦਰ ਸਹੀ ਲੀਹ ਤੇ ਲਿਆਦਾ ਜਾਵੇਗਾ ਤੇ ਆਮਦਨ ਤੇ ਖਰਚਿਆ ਦਾ ਵੇਰਵਾ ਸਪੱਸ਼ਟ ਹੋਵੇਗਾ ਤੇ ਜਦੋ ਵੀ ਕੋਈ ਚਾਹੇ ਆ ਕੇ ਵੇਖ ਸਕੇਗਾ। ਉਹਨਾਂ ਕਿਹਾ ਕਿ ਦੀਵਾਨ ਦੇ ਪੁਰਾਣੇ ਮੈਂਬਰਾਂ ਦੀ ਭਲਾਈ ਲਈ ਵੀ ਸਕੀਮ ਬਣਾਈ ਜਾਵੇਗੀ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਬੱਚਿਆ ਨੂੰ ਘੱਟ ਫੀਸਾਂ ਲੈ ਕੇ ਮਿਆਰੀ ਵਿਦਿਆ ਦਿੱਤੀ ਜਾਵੇ। ਗੁਰਸਿੱਖ ਗਰੀਬ ਪਰਿਵਾਰਾਂ ਦੇ ਬੱਚਿਆ ਨੂੰ ਫਰੀ ਵਿਦਿਆ ਜਿੱਤੀ ਜਾਵੇਗੀ।
ਇਸੇ ਤਰ•ਾ ਸ੍ਰ ਸੁਰਿੰਦਰ ਸਿੰਘ ਰੁਮਾਲਿਆ ਵਾਲਿਆ ਨੇ ਕਿਹਾ ਕਿ ਦੀਵਾਨ ਸਿੱਖ ਤੇ ਸਿੱਖੀ ਦੀ ਵਿਚਾਰਧਾਰਾ ਨਾਲ ਜੁੜਿਆ ਹੈ ਤੇ ਉਹ ਦੀਵਾਨ ਨੂੰ ਇੱਕ ਮਿਆਰੀ ਸੰਸਥਾ ਬਣਾਉਣ ਲਈ ਵਚਨਬੱਧ ਹਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੀਵਾਨ ਕੁਝ ਅਣਸੁਖਾਵੀਆ ਘਟਨਾਵਾਂ ਵਾਪਰਨ ਕਰਕੇ ਦੀਵਾਨ ਦੀ ਛਵੀ ਨੂੰ ਕਾਫੀ ਠੇਸ ਪੁੱਜੀ ਹੈ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਉਹਨਾਂ ਕਿਹਾ ਕਿ ਦੀਵਾਨ ਜਦੋ ਹੋਂਦ ਵਿੱਚ ਆਇਆ ਸੀ ਤਾਂ ਇਸ ਦਾ ਇੱਕ ਹੀ ਨਿਸ਼ਾਨਾ ਸੀ ਗੁਰੂ ਗ੍ਰੰਥ ਦਾ ਪ੍ਰਚਾਰ ਤੇ ਸਿੱਖੀ ਦਾ ਵਿਕਾਸ ਕਰਨਾ ਅਤੇ ਵਿਦਿਅਕ ਸੰਸਥਾਵਾਂ ਖੋਹਲ ਕੇ ਬੱਚਿਆ ਨੂੰ ਕੌਂਮਾਂਤਰੀ ਪੱਧਰ ਦੇ ਹਾਣ ਦਾ ਬਣਾਉਣਾ ਹੈ। ਉਹਨਾਂ ਕਿਹਾ ਕਿ ਅੱਜ ਦੀਵਾਨ ਵਿੱਚ 50-60 ਹਜ਼ਾਰ ਬੱਚੇ ਪੜਦੇ ਹਨ ਜਿਹੜੇ ਸੀ ਬੀ ਐਸ ਪੀ ਪੱਧਰ ਦੀ ਵਿਦਿਆ ਲੈ ਰਹੇ ਹਨ। ਉਹਨਾਂ ਕਿਹਾ ਕਿ ਉਹ ਦੀਵਾਨ ਦੇ ਸਮੂਹ ਮੈਬਰਾਂ ਨੂੰ ਅਪੀਲ ਕਰਦੇ ਹਨ ਕਿ ਅਣਖੀ ਧੜੇ ਵੱਲੋ ਸ੍ਰ ਨਿਰਮਲ ਸਿੰਘ ਦੀ ਅਗਵਾਈ ਹੇਠ ਲੜ ਰਹੀ ਟੀਮ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ ਤਾਂ ਕਿ ਦੀਵਾਨ ਦੀ ਬੇਹਰਤੀ ਲਈ ਕੰਮ ਕੀਤੇ ਜਾ ਸਕਣ। ਇਸ ਸਮੇਂ ਸ੍ਰ ਭਾਗ ਸਿੰਘ ਅਣਖੀ, ਸ੍ਰ ਰਾਜਮਹਿੰਦਰ ਸਿੰਘ ਮਜੀਠਾ, ਰਾਜਿੰਦਰ ਸਿੰਘ ਮਰਵਾਹਾ,ਪ੍ਰਿੰਸ ਸੁਖਜਿੰਦਰ ਸਿੰਘ, ਸ੍ਰ ਜਸਪਾਲ ਸਿੰਘ ਢਿਲੋ, ਸ੍ਰ ਭਗਵੰਤਪਾਲ ਸਿੰਘ ਸੱਚਰ, ਅਜੀਤ ਸਿੰਘ ਬਸਰਾ, ਸਰਦੂਲ ਸਿੰਘ ਸ਼ਾਮ, ਪ੍ਰੋ ਹਰੀ ਸਿੰਘ, ਅਵਤਾਰ ਸਿੰਘ, ਅੱਤਰ ਸਿੰਘ ਚਾਵਲਾਸ ਜਤਿੰਦਰ ਸਿੰਘ ਭਾਟੀਆ, ਪਰਮਵੀਰ ਸਿੰਘ ਮੱਤੇਵਾਲ, ਰਣਧੀਰ ਸਿੰਘ ਬਲਿਊ ਮੋਨ, ਹਰਨੀਤ ਸਿੰਘ ਰਿੰਪਲ, ਆਸਾ ਸਿੰਘ, ਰਣਬੀਰ ਸਿੰਘ ਚੋਪੜਾ ਆਦਿ ਹਾਜਰ ਸਨ।