• Home
  • ਕਾਂਗਰਸ ਨੂੰ ਘੱਟ ਨਾ ਸਮਝਿਆ ਜਾਵੇ-ਉਤਰ ਪ੍ਰਦੇਸ਼ ‘ਚ ਇਕੱਲੇ ਵੀ ਚੋਣ ਲੜ ਸਕਦੇ ਹਾਂ : ਰਾਹੁਲ ਗਾਂਧੀ 

ਕਾਂਗਰਸ ਨੂੰ ਘੱਟ ਨਾ ਸਮਝਿਆ ਜਾਵੇ-ਉਤਰ ਪ੍ਰਦੇਸ਼ ‘ਚ ਇਕੱਲੇ ਵੀ ਚੋਣ ਲੜ ਸਕਦੇ ਹਾਂ : ਰਾਹੁਲ ਗਾਂਧੀ 

ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨਾਂ ਨੂੰ ਹਲਕੇ 'ਚ ਨਾ ਲਿਆ ਜਾਵੇ ਤੇ ਕਾਂਗਰਸ ਉਤਰ ਪ੍ਰਦੇਸ਼ 'ਚ ਇਕੱਲੀ ਵੀ ਚੋਣ ਲੜ ਕੇ ਜਿੱਤ ਸਕਦੀ ਹੈ। ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕਾਂਗਰਸ ਨੂੰ ਆਪਣੀ ਸਮਰਥਾ 'ਤੇ ਪੂਰਾ ਭਰੋਸਾ ਹੈ ਤੇ ਸਾਡੇ ਪ੍ਰਦਰਸ਼ਨ ਕਰ ਕੇ ਸਾਰੇ ਹੈਰਾਨ ਕਰ ਦੇਵੇਗਾ।
ਰਾਹੁਲ ਨੇ ਕਿਹਾ ਕਿ ਉਨਾਂ ਦਾ ਟੀਚਾ ਕੇਵਲ ਮੋਦੀ ਨੂੰ ਹਰਾਉਣਾ ਹੈ ਤੇ ਉਹ ਚਾਹੁੰਦੇ ਹਨ ਕਿ ਸਾਰੇ ਵਿਰੋਧੀ ਦਲ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ। ਇਸੇ ਲਈ ਉਹ ਦੂਜੀ ਪਾਰਟੀਆਂ ਨਾਲ ਗਠਜੋੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇੰਟਰਵਿਊ 'ਚ ਰਾਹੁਲ ਨੇ ਇਹ ਵੀ ਕਿਹਾ ਕਿ ਉਨਾਂ ਬਸਪਾ ਤੇ ਸਪਾ ਦੇ ਗਠਜੋੜ ਬਾਰੇ ਮੀਡੀਆ ਤੋਂ ਹੀ ਸੁਣਿਆ ਹੈ ਤੇ ਉਹ ਇਨਾਂ ਪਾਰਟੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਹੋ ਸਕਿਆ ਤਾਂ ਗਠਜੋੜ ਕੀਤਾ ਜਾਵੇਗਾ।