• Home
  • ਧਾਰਮਿਕ ਭਾਵਨਾਵਾਂ ਭੜਕਾਉਣ ਲਈ ਯੂਥ ਅਕਾਲੀ ਦਲ ਵਲੋਂ ਫਲਿੱਪਕਾਰਟ ਕੰਪਨੀ ਵਿਰੁੱਧ ਪੁਲਿਸ ਨੂੰ ਸ਼ਿਕਾਇਤ

ਧਾਰਮਿਕ ਭਾਵਨਾਵਾਂ ਭੜਕਾਉਣ ਲਈ ਯੂਥ ਅਕਾਲੀ ਦਲ ਵਲੋਂ ਫਲਿੱਪਕਾਰਟ ਕੰਪਨੀ ਵਿਰੁੱਧ ਪੁਲਿਸ ਨੂੰ ਸ਼ਿਕਾਇਤ

ਲੁਧਿਆਣਾ : ਗਲੀਚੇ ਉਪਰ ਦਰਬਾਰ ਸਾਹਿਬ ਦੀ ਫੋਟੋ ਲਾਉਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਯੂਥ ਅਕਾਲੀ ਦਲ ਦੇ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ ਵਲੋਂ ਕੰਪਨੀ ਦੇ ਅਧਿਕਾਰੀਆਂ ਖਿਲਾਫ ਦੋਰਾਹਾ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਾਰਵਾਈ |
ਮੀਤਪਾਲ ਸਿੰਘ ਦੁੱਗਰੀ ਨੇ ਮੰਗ ਕੀਤੀ ਕਿ ਕੰਪਨੀ ਦੇ ਮਾਲਿਕ ਅਤੇ ਅਧਿਕਾਰੀਆਂ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਜਾਵੇ | ਜੇਕਰ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਯੂਥ ਅਕਾਲੀ ਦਲ ਵਲੋਂ ਅਦਾਲਤ ਰਾਹੀਂ ਕੇਸ ਦਰਜ ਕਰਵਾਇਆ ਜਾਏਗਾ |
ਮੀਤਪਾਲ ਦੁੱਗਰੀ ਨੇ ਕਿਹਾ ਕਿ ਫਲਿੱਪਕਾਰਟ ਕੰਪਨੀ ਵਲੋਂ ਗਲੀਚੇ ਤੇ ਦਰਬਾਰ ਸਾਹਿਬ ਦੀ ਫੋਟੋ ਲਗਾ ਕੇ ਵੇਚਿਆ ਜਾ ਰਿਹਾ ਹੈ ਜਿਸ ਨਾਲ ਸਿੱਖਾਂ ਅਤੇ ਹੋਰ ਵੀ ਧਰਮਾਂ ਦੀਆਂ ਭਾਵਨਾਵਾਂ ਨੂੰ ਠੇਸ ਪੋਹੰਚੀ ਹੈ | ਓਹਨਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਫਲਿੱਪਕਾਰਟ ਕੰਪਨੀ ਦਾ ਬਾਈਕਾਟ ਕੀਤਾ ਜਾਵੇ |
ਯੂਥ ਅਕਾਲੀ ਦਲ ਦੇ ਪ੍ਰਧਾਨ ਮੀਤਪਾਲ ਦੁੱਗਰੀ ਨੇ ਕਿਹਾ ਕਿ ਬੜੇ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਵਲੋਂ ਧਾਰਮਿਕ ਅਤੇ ਜਰੂਰੀ ਮੁੱਦਿਆਂ ਵਿੱਚ ਅੱਖਾਂ ਬੰਦ ਕਰ ਲਈਆਂ ਜਾਂਦੀਆਂ ਹਨ | ਓਹਨਾ ਕਿਹਾ ਕਿ ਕਲ ਯੂਥ ਅਕਾਲੀ ਦਲ ਵਲੋਂ ਫਲਿੱਪਕਾਰਟ ਕੰਪਨੀ ਦੇ ਗੋਦਾਮ ਦੇ ਬਾਹਰ ਸੰਕੇਤਕ ਪ੍ਰਦਸ਼ਨ ਕੀਤਾ ਗਿਆ ਸੀ ਅਤੇ ਜੇਕਰ ਕੰਪਨੀ ਨੇ ਫੋਟੋ ਨਾ ਹਟਾਈ ਅਤੇ ਮਾਫੀ ਨਾ ਮੰਗੀ ਤਾਂ ਯੂਥ ਅਕਾਲੀ ਦਲ ਫਲਿੱਪਕਾਰਟ ਕੰਪਨੀ ਦੇ ਗੋਦਾਮ ਅਤੇ ਦਫਤਰ ਖੁੱਲਣ ਨਹੀਂ ਦੇਣਗੇ |