• Home
  • “ਆਪ” ਦੇ ਉਮੀਦਵਾਰ ਨਰਿੰਦਰ ਸ਼ੇਰਗਿੱਲ ਲੜਨਗੇ ਚੋਣ :- ਹਾਈ ਕੋਰਟ ਨੇ ਕੀਤਾ ਫੈਸਲਾ

“ਆਪ” ਦੇ ਉਮੀਦਵਾਰ ਨਰਿੰਦਰ ਸ਼ੇਰਗਿੱਲ ਲੜਨਗੇ ਚੋਣ :- ਹਾਈ ਕੋਰਟ ਨੇ ਕੀਤਾ ਫੈਸਲਾ

ਚੰਡੀਗੜ੍ਹ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਵੱਡੀ ਰਾਹਤ ਦਿੰਦਿਆਂ ਫੈਸਲਾ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਲੜ ਸਕਣਗੇ ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਾਈਕੋਰਟ ਨੇ ਰਿਟਰਨਿੰਗ ਅਫਸਰ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਅਯੋਗ ਠਹਿਰਾਏ ਗਏ ਫੈਸਲੇ ਨੂੰ ਮੁੱਢੋਂ ਰੱਦ ਕਰਦਿਆਂ ਨਰਿੰਦਰ ਸਿੰਘ ਸ਼ੇਰਗਿੱਲ ਦੇ ਹੱਕ ਚ ਫ਼ੈਸਲਾ ਸੁਣਾਇਆ ਗਿਆ ਹੈ ।

ਦੱਸਣਯੋਗ ਹੈ ਕਿ ਰਿਟਰਨਿੰਗ ਅਫ਼ਸਰ ਵੱਲੋਂ ਸਾਲ 2017 ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਨਰਿੰਦਰ ਸਿੰਘ ਸ਼ੇਰਗਿੱਲ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਵਿਧਾਇਕ ਦੀ ਚੋਣ ਲੜੇ ਸਨ । ਉਸ ਸਮੇਂ ਹੋਏ ਚੋਣ ਖਰਚਿਆਂ ਦੇ ਵੇਰਵੇ ਨਰਿੰਦਰ ਸ਼ੇਰਗਿੱਲ ਵੱਲੋਂ ਰਿਟਰਨਿੰਗ ਅਫ਼ਸਰ ਪਾਸ ਨਹੀਂ ਜਮ੍ਹਾ ਕਰਵਾਏ ਗਏ ।ਜਿਸ ਤੋਂ ਬਾਅਦ ਚੋਣ ਕਮਿਸ਼ਨ ਦੀ ਡਿਫਾਲਟਰ ਸੂਚੀ ਚ ਹੋਣ ਕਾਰਨ ਰਿਟਰਨਿੰਗ ਅਫ਼ਸਰ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਕਾਲਜ ਰੱਦ ਕਰ ਦਿੱਤੇ ਗਏ ਸਨ ।

ਨਰਿੰਦਰ ਸ਼ੇਰਗਿੱਲ ਵੱਲੋਂ ਉਸੇ ਦਿਨ ਹੀ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਸੀ ,ਜਿਸ ਦੇ ਫੈਸਲੇ ਦੀ ਤਰੀਕ ਮਾਨਯੋਗ ਹਾਈਕੋਰਟ ਨੇ ਦੋ ਮਈ ਰੱਖੀ ਸੀ ।ਭਾਵੇਂ ਦੇਰ ਸ਼ਾਮ ਤੱਕ ਅੱਜ ਇਸ ਮਾਮਲੇ ਦੀ ਸੁਣਵਾਈ ਚੱਲਦੀ ਰਹੀ । ਅਖੀਰ ਮਾਣਯੋਗ ਅਦਾਲਤ ਨੇ ਨਰਿੰਦਰ ਸ਼ੇਰਗਿੱਲ ਦੇ ਹੱਕ ਚ ਫੈਸਲਾ ਕਰ ਦਿੱਤਾ ਹੈ ।

ਦੂਜੇ ਪਾਸੇ ਅੱਜ ਦੁਪਹਿਰ ਤੱਕ ਸ਼ੇਰਗਿੱਲ ਦੇ ਕਾਰਜ ਨਾ ਬਹਾਲ ਹੋਣ ਦੀ ਸੂਰਤ ਚ ਉਸ ਦੇ ਪਿਤਾ ਭਜਨ ਸਿੰਘ ਸ਼ੇਰਗਿੱਲ ਜੋ ਕਿ ਕਵਰਿੰਗ ਉਮੀਦਵਾਰ ਸਨ ਨੂੰ ਚੋਣ ਮੈਦਾਨ ਚ ਲਿਆਉਣ ਲਈ ਵੀ ਤਿਆਰੀ ਖਿੱਚੀ ਜਾ ਰਹੀ ਸੀ ।