• Home
  • ਗੈਂਗਸਟਰਾਂ ਤੋਂ ਬਾਅਦ ਬਾਊਂਸਰਾਂ ਦੀ ਵੋਟਾਂ ‘ਚ ਹੋਣ ਲੱਗੀ ਵਰਤੋਂ-ਪੁਲਿਸ ਨੇ ਲਏ ਹਿਰਾਸਤ ‘ਚ

ਗੈਂਗਸਟਰਾਂ ਤੋਂ ਬਾਅਦ ਬਾਊਂਸਰਾਂ ਦੀ ਵੋਟਾਂ ‘ਚ ਹੋਣ ਲੱਗੀ ਵਰਤੋਂ-ਪੁਲਿਸ ਨੇ ਲਏ ਹਿਰਾਸਤ ‘ਚ

ਮੋਹਾਲੀ, (ਖ਼ਬਰ ਵਾਲੇ ਬਿਊਰੋ): ਮੋਹਾਲੀ ਜ਼ਿਲੇ ਦੇ ਪਿੰਡ ਬਡਮਾਜਰਾ ਵਿਚ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਅਕਾਲੀ ਭਾਜਪਾ ਦੇ ਉਮੀਦਵਾਰਾਂ ਵਲੋਂ ਆਪਣੇ ਪੱਖ 'ਚ ਬੁਲਾਏ ਬਾਊਂਸਰ ਨੇ ਆਮ ਵੋਟਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਮਾਮਲੇ ਦਾ ਪਤਾ ਲਗਦੇ ਹੀ ਕਾਂਗਰਸੀ ਆਗੂਆਂ ਨੂੰ ਲਗਿਆ ਤਾਂ ਉਨਾਂ ਬਲੌਂਗੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਪੰਜ ਬੌਂਸਰਾਂ ਨੂੰ ਹਿਰਾਸਤ 'ਚ ਲੈ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਦਸ ਦਈਏ ਕਿ ਕਦੇ ਸਿਆਸੀ ਲੋਕ ਚੋਣਾਂ 'ਚ ਗੈਂਗਸਟਰਾਂ ਦੀ ਵਰਤੋਂ ਕਰਦੇ ਸਨ ਪਰ ਹੁਣ ਨਵੇਂ ਕਦਮ ਚੁਕਦਿਆਂ ਬਾਊਂਸਰਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਤਾ ਨਹੀਂ ਕਿ ਰਾਜਨੀਤੀ 'ਚ ਕੀ ਕੁਝ ਆਵੇਗਾ।