• Home
  • ਤੇਲ ‘ਚ ਪਾਣੀ ਮਿਲਾਉਣ ਵਾਲਾ ਪੈਟਰੋਲ ਪੰਪ ਕਿਸਾਨਾਂ ਨੇ ਘੇਰਿਆ-ਅਧਿਕਾਰੀਆਂ ਨੇ ਕੀਤਾ ਸੀਲ

ਤੇਲ ‘ਚ ਪਾਣੀ ਮਿਲਾਉਣ ਵਾਲਾ ਪੈਟਰੋਲ ਪੰਪ ਕਿਸਾਨਾਂ ਨੇ ਘੇਰਿਆ-ਅਧਿਕਾਰੀਆਂ ਨੇ ਕੀਤਾ ਸੀਲ

ਮਾਨਸਾ, (ਜਗਦੀਸ਼ ਬਾਂਸਲ)-ਮਾਨਸਾ ਦੇ ਪਿੰਡ ਤਮਕੋਟ ਵਿਖੇ ਚੱਲਦੇ ਇਕ ਪਟਰੋਲ ਪੰਪ ਦੀਆਂ ਮਸ਼ੀਨਾਂ ਵਿਚੋਂ ਗ੍ਰਾਹਕਾਂ ਦੇ ਵਹੀਕਲਾਂ ਵਿਚ ਪਟਰੋਲ ਡੀਜਲ ਦੀ ਜਗਾ ਪਾਣੀ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ,ਤੇਲ ਦੀ ਜਗਾ ਵਹੀਕਲਾਂ ਵਿੱਚ ਪਾਣੀ ਭਰੇ ਜਾਣ ਕਾਰਨ ਗ਼ੁੱਸੇ ਵਿੱਚ ਆਏ ਕਿਸਾਨਾਂ ਨੇ ਪਟਰੋਲ ਪੰਪ ਨੂੰ ਘੇਰ ਕੇ ਇਸਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੇ ਜਾਣ ਤੋਂ ਬਾਅਦ ਮਾਨਸਾ ਦੇ ਫ਼ੂਡ ਸਪਲਾਈ ਵਿਭਾਗ ਨੇ ਪਟਰੋਲ ਪੰਪ ਨੂੰ ਸੀਲ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਲੇ ਦੇ ਪਿੰਡ ਤਮਕੋਟ ਵਿਖੇ ਲੱਗੇ ਹੋਏ ਜੀ,ਐਸ,ਆਟੋ ਅਫੁਲ ਨਾਮੀ ਪਟਰੋਲ ਪੰਪ ਤੇ ਪਟਰੋਲ ਡੀਜਲ ਵਿੱਚ ਮਿਲਾਵਟ ਕਰਕੇ ਲੋਕਾਂ ਨੂੰ ਪਟਰੋਲ ਡੀਜਲ ਦੀ ਥਾਂ ਪਾਣੀ ਹੀ ਵੇਚਿਆ ਜਾਂਦਾ ਸੀ ਅਤੇ ਇਸ ਪੰਪ ਤੇ ਤੇਲ ਵਿੱਚ ਮਿਲਾਵਟ ਕਰਕੇ ਚਲਾਏ ਜਾਂਦੇ ਗੋਰਖ ਧੰਦੇ ਦੀ ਜਾਣਕਾਰੀ ਨੇੜਲੇ ਪਿੰਡਾ ਦੇ ਕਿਸਾਨਾਂ ਨੂੰ ਹੋਣ ਕਾਰਨ ਕਿਸਾਨਾਂ ਵਲੋਂ ਇਸ ਪੰਪ ਤੇ ਨਿਗਰਾਨੀ ਰੱਖੀ ਹੋਈ ਸੀ ਅਤੇ ਅੱਜ ਜਦ ਇਸ ਪਟਰੋਲ ਪੰਪ ਦੇ ਕਰਿੰਦਿਆਂ ਵਲੋਂ ਲੋਕਾਂ ਦੇ ਵਹੀਕਲਾਂ ਵਿੱਚ ਪਟਰੋਲ ਡੀਜਲ ਦੀ ਥਾਂ ਪਾਣੀ ਭਰਕੇ ਵੇਚਿਆ ਜਾ ਰਿਹਾ ਸੀ ਤਾਂ ਕਿਸਾਨਾਂ ਇਕੱਠੇ ਹੋ ਕੇ ਪੰਪ ਨੂੰ ਘੇਰ ਲਿਆ ਅਤੇ ਵਹੀਕਲਾਂ ਵਿੱਚ ਤੇਲ ਦੀ ਥਾਂ ਪਾਣੀ ਭਰੇ ਜਾਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ, ਕਿਸਾਨ ਮਹਿੰਦਰ ਸਿੰਘ ਅਤੇ ਭਾਨ ਸਿੰਘ ਨੇ ਦਸਿਆ ਕਿ ਕਾਫੀ ਸਮੇਂ ਤੋਂ ਇਸ ਪਟਰੋਲ ਪੰਪ ਤੇ ਮਿਲਾਵਟ ਕਰਕੇ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਸੀ ਅੱਜ ਉਨਾਂ ਨੇ ਤੇਲ ਦੀ ਜਗਾ ਪਾਣੀ ਵੇਚ ਰਹੇ ਇਨਾ ਪੰਪ ਮਾਲਕਾਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਇਸ ਗੋਰਖ ਧੰਦੇ ਦਾ ਪਰਦਾ ਫਾਸ਼ ਕੀਤਾ ਹੈ ਊਨਾ ਪੰਪ ਮਾਲਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।

ਇਸ ਮੌਕੇ ਪਹੁੰਚੇ ਫ਼ੂਡ ਸਪਲਾਈ ਅਧਿਕਾਰੀਆਂ ਨੇ ਪੰਪ ਨੂੰ ਸੀਲ ਕਰ ਦਿੱਤਾ ਹੈ ਫ਼ੂਡ ਸਪਲਾਈ ਮਾਨਸਾ ਦੇ ਇੰਸਪੈਕਟਰ ਮਨੋਜ ਗੋਇਲ ਨੇ ਦੱਸਿਆ ਕਿ ਪਟਰੋਲ ਪੰਪ ਦੀਆਂ ਮਸ਼ੀਨਾਂ ਵਿਚੋਂ ਪਟਰੋਲ ਡੀਜਲ ਦੀ ਥਾਂ ਤੇ ਪਾਣੀ ਆ ਰਿਹਾ ਸੀ ਜਿਸ ਕਾਰਨ ਉਨ੍ਹਾਂ ਵਲੋਂ ਪੰਪ ਨੂੰ ਸੀਲ ਕਰਕੇ ਸਬੰਧਤ ਕੰਪਨੀ ਨੂੰ ਸੂਚਿਤ ਕਰ ਦਿੱਤਾ ਹੈ।

ਦੂਜੇ ਪਾਸੇ ਇਸ ਪਟਰੋਲ ਪੰਪ ਦੇ ਮਾਲਕ ਰੋਹਿਤ ਬਾਂਸਲ ਨੇ ਇਸ ਮਾਮਲੇ ਤੋਂ ਆਪਣੇ ਆਪ ਨੂੰ ਅਣਜਾਣ ਦੱਸਦਿਆਂ ਕਿਹਾ ਕਿ ਕੱਲ ਪੰਪ ਤੇ ਤੇਲ ਦੀ ਗੱਡੀ ਆਈ ਸੀ ਤੇਲ ਵਿੱਚ ਪਾਣੀ ਕਿਵੇ ਮਿਕਸ ਹੋਇਆ ਹੈ ਜਾਂਚ ਕਰਕੇ ਪਤਾ ਲੱਗੇਗਾ