• Home
  • ਨਗਰ ਕੌਂਸਲ ਦੇ ਜੇ.ਈ. ਖਿਲਾਫ਼ ਵਟਸਐਪ ਗਰੁੱਪ ‘ਚ ਫੈਲੀ ਸੂਚਨਾ ਝੂਠੀ -ਹੋਵੇਗੀ ਸਖ਼ਤ ਕਾਰਵਾਈ: ਡਿਪਟੀ ਕਮਿਸ਼ਨਰ

ਨਗਰ ਕੌਂਸਲ ਦੇ ਜੇ.ਈ. ਖਿਲਾਫ਼ ਵਟਸਐਪ ਗਰੁੱਪ ‘ਚ ਫੈਲੀ ਸੂਚਨਾ ਝੂਠੀ -ਹੋਵੇਗੀ ਸਖ਼ਤ ਕਾਰਵਾਈ: ਡਿਪਟੀ ਕਮਿਸ਼ਨਰ

ਮਾਨਸਾ, 29 ਅਪ੍ਰੈਲ : ਨਗਰ ਕੌਂਸਲ ਮਾਨਸਾ ਵਿਖੇ ਬਤੌਰ ਜੂਨੀਅਰ ਇੰਜੀਨੀਅਰ ਕੰਮ ਕਰ ਰਹੇ ਸ੍ਰੀ ਮੇਜਰ ਸਿੰਘ ਖਿਲਾਫ਼ ਪਿਛਲੇ ਦਿਨੀ ਵਟਸਐਪ ਗਰੁੱਪ ਵਿਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਝੂਠੀ ਖ਼ਬਰ ਫੈਲਾਈ ਗਈ ਜਿਸ ਸਬੰਧੀ ਸ਼ਿਕਾਇਤ ਐਸ.ਐਸ.ਪੀ. ਮਾਨਸਾ ਪਾਸ ਦਰਜ ਕਰਵਾਈ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਵਟਸਐਪ ਤੇ ਗਲਤ ਖ਼ਬਰ ਫੈਲਾਉਣ ਦਾ ਇਕ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਜਿਸ ਸਬੰਧੀ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਮਾਨਸਾ ਵਿਖੇ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ ਵੱਲੋਂ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਵਟਸਐਪ ਤੇ ਉਨ੍ਹਾਂ ਖਿਲਾਫ਼ ਫੈਲਾਈ ਗਈ ਸੂਚਨਾਂ ਝੂਠੀ ਤੇ ਬੇ-ਬੁਨਿਆਦ ਹੈ ਅਤੇ ਉਨ੍ਹਾਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਦੀ ਸੁਚੱਜੀ ਵਰਤੋ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਅਤੇ ਕੋਈ ਵੀ ਅਜਿਹੀ ਸੂਚਨਾ ਜਾਂ ਝੂਠੀ ਖ਼ਬਰ ਨਹੀਂ ਫੈਲਾਉਣੀ ਚਾਹੀਦੀ ਜਿਸ ਨਾਲ ਕਿਸੇ ਦੇ ਅਕਸ ਅਤੇ ਮਾਨ-ਸਨਮਾਨ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਦੀ ਗਲਤ ਵਰਤੋ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।