• Home
  • ਪੰਜਾਬ ਸਰਕਾਰ ਦੇ ਵਫਦ ਨੇ ਸ਼ਿਲਾਂਗ ਚ ਅਥਾਰਟੀ ਨੂੰ ਮਿਲ ਕੇ ਸਿੱਖਾਂ ਦੀਆਂ ਪ੍ਰਾਪਰਟੀਆਂ ਦੇ ਕੇਸਾਂ ਦੇ ਨਿਪਟਾਰੇ ਦੀ ਕੀਤੀ ਮੰਗ

ਪੰਜਾਬ ਸਰਕਾਰ ਦੇ ਵਫਦ ਨੇ ਸ਼ਿਲਾਂਗ ਚ ਅਥਾਰਟੀ ਨੂੰ ਮਿਲ ਕੇ ਸਿੱਖਾਂ ਦੀਆਂ ਪ੍ਰਾਪਰਟੀਆਂ ਦੇ ਕੇਸਾਂ ਦੇ ਨਿਪਟਾਰੇ ਦੀ ਕੀਤੀ ਮੰਗ


ਸਿਲੌਂਗ, 5 ਜੂਨ( ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸ਼ਿਲੌਗ ਦੌਰੇ 'ਤੇ ਗਏ ਪੰਜਾਬ ਦੇ ਚਾਰ ਮੈਂਬਰੀ ਵਫਦ ਵੱਲੋਂ ਅੱਜ ਦੂਜੇ ਦਿਨ 'ਦਾ ਸਈਅਮ ਆਫ ਮਾਈਲੀਅਮ ਐਂਡ ਦਰਬਾਰ' ਸ੍ਰੀ ਹਿਮਾ ਮਾਈਲੀਅਮ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਸਿੱਖ ਭਾਈਚਾਰੇ ਦੇ ਪ੍ਰਾਪਰਟੀ ਕੇਸਾਂ ਦੇ ਮਾਮਲੇ ਪੈਂਡਿੰਗ ਪਏ ਹਨ। ਵਫਦ ਵੱਲੋਂ ਸਿੱਖ ਭਾਈਚਾਰੇ ਦੇ ਲੰਬਿਤ ਪਾਏ ਮਾਮਲਿਆਂ ਨੂੰ ਜਲਦ ਹੱਲ ਕਰਨ ਦੀ ਮੰਗ ਉਠਾਈ ਗਈ। ਇਸ ਪ੍ਰਾਪਰਟੀ ਦੇ ਮਾਮਲੇ ਕਾਰਨ ਹੀ ਸਾਰਾ ਵਿਵਾਦ ਪੈਦਾ ਹੋਇਆ। ਪ੍ਰਾਪਰਟੀ ਦਾ ਇਹ ਮਾਮਲਾ ਉਕਤ ਅਥਾਰਟੀ ਕੋਲ ਪੈਂਡਿੰਗ ਪਿਆ ਹੈ ਅਤੇ ਮੁਲਾਕਾਤ ਤੋਂ ਬਾਅਦ ਸ. ਰੰਧਾਵਾ ਨੇ ਕਿਹਾ ਕਿ ਵਫਦ ਨੇ ਇਸ ਵਿਵਾਦ ਨੂੰ ਹੱਲ ਕਰਨ ਲਈ ਅਥਾਰਟੀ ਨੂੰ ਜਲਦ ਮਸਲਾ ਸੁਲਝਾਉਣ ਦੀ ਸਿਫਾਰਸ਼ ਕੀਤੀ।
ਵਫਦ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਜਿਸ ਦੇ ਨੁਕਸਾਨਗ੍ਰਸਤ ਹੋਣ ਦੀ ਅਫਵਾਹ ਫੈਲਾਈ ਗਈ ਸੀ। ਸ. ਰੰਧਾਵਾ ਨੇ ਗੁਰਦੁਆਰਾ ਸਾਹਿਬ ਦੇ ਨੇੜਲੇ ਖੇਤਰਾਂ ਵਿੱਚ ਅਮਨ-ਸ਼ਾਂਤੀ ਦੀ ਸਥਿਤੀ 'ਤੇ ਤਸੱਲੀ ਪ੍ਰਗਟਾਉਂਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਆਮ ਵਾਂਗ ਧਾਰਮਿਕ ਰਸਮਾਂ ਚੱਲ ਰਹੀਆਂ ਸਨ। ਉਨ•ਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉਨ•ਾਂ ਕਿਹਾ ਕਿ ਇਸ ਖੇਤਰ ਵਿੱਚ ਹਿੰਸਾ ਭੜਕਾਉਣ ਲਈ ਕੁਝ ਲੋਕਾਂ ਵੱਲੋਂ ਅਫਵਾਹਾਂ ਫੈਲਾਈਆਂ ਗਈਆਂ। ਸ. ਰੰਧਾਵਾ ਨੇ ਸਿਲੌਂਗ ਵਿਖੇ ਸਿੱਖ ਭਾਈਚਾਰੇ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਨ•ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ•ੀ ਹੈ ਅਤੇ ਉਨ•ਾਂ ਦੀ ਮੰਗ ਨੂੰ ਪੂਰਾ ਕਰਨ ਲਈ ਕਿਸੇ ਪੱਧਰ ਤੱਕ ਵੀ ਪਹੁੰਚ ਕਰ ਸਕਦੀ ਹੈ। ਉਨ•ਾਂ ਇਹ ਵੀ ਕਿਹਾ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਿਸਥਾਪਤ ਨਹੀਂ ਹੋਣ ਦਿੱਤਾ ਜਾਵੇਗਾ।
ਸ. ਰੰਧਾਵਾ ਨੇ ਵਿਸ਼ਵ ਭਰ ਵਿੱਚ ਬੈਠੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕਰਦੇ ਹੋਏ ਧਾਰਮਿਕ ਜਜ਼ਬਾਤ ਕਾਬੂ ਵਿੱਚ ਰੱਖਣ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਮੇਘਾਲਿਆ ਦੇ ਦੌਰੇ 'ਤੇ ਗਏ ਪੰਜਾਬ ਦੇ ਵਫਦ ਵੱਲੋਂ ਕੱਲ• ਇਥੋਂ ਦੇ ਮੁੱਖ ਮੰਤਰੀ ਸ੍ਰੀ ਕੋਨਾਡ ਸੰਗਮਾ ਨਾਲ ਮੁਲਾਕਾਤ ਕੀਤੀ ਗਈ ਸੀ। ਸ. ਰੰਧਾਵਾ ਦੀ ਅਗਵਾਈ ਹੇਠ ਗਏ ਇਸ ਵਫਦ ਵਿੱਚ ਲੋਕ ਸਭਾ ਮੈਂਬਰ ਸ. ਰਵਨੀਤ ਸਿੰਘ ਬਿੱਟੂ ਤੇ ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ ਤੇ ਆਈ.ਏ.ਐਸ. ਅਧਿਕਾਰੀ ਸ੍ਰੀ ਡੀ.ਐਸ.ਮਾਂਗਟ ਗਏ ਹਨ।