• Home
  • ਭੂਚਾਲ ਨੇ ਹਿਲਾਇਆ ਜੰਮੂ-ਕਸ਼ਮੀਰ-ਨੁਕਸਾਨ ਤੋਂ ਬਚਾਅ

ਭੂਚਾਲ ਨੇ ਹਿਲਾਇਆ ਜੰਮੂ-ਕਸ਼ਮੀਰ-ਨੁਕਸਾਨ ਤੋਂ ਬਚਾਅ

ਸ਼੍ਰੀਨਗਰ : ਅੱਜ ਸਵੇਰੇ ਕਰੀਬ 4:30 ਵਜੇ ਭੂਚਾਲ ਨੇ ਜੰਮੂ-ਕਸ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ। ਸੂਬੇ 'ਚ ਅੱਜ ਸਵੇਰੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.6 ਮਾਪੀ ਗਈ ਹੈ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀ ਹੈ। ਅਜੇ ਸੂਬੇ ਦੇ ਦੂਰ ਦੁਰਾਡੇ ਇਲਾਕਿਆਂ 'ਚੋਂ ਸੂਚਨਾ ਪ੍ਰਾਪਤ ਕੀਤੀ ਜਾ ਰਹੀ ਹੈ।