• Home
  • ਕਾਂਗਰਸੀਆਂ ਵਲੋਂ ਬੂਥ ‘ਤੇ ਕਬਜ਼ਾ ਕਰਨ ਦੇ ਦੋਸ਼ ਲਾ ਕੇ ਅਕਾਲੀਆਂ ਨੇ ਲਾਇਆ ਧਰਨਾ

ਕਾਂਗਰਸੀਆਂ ਵਲੋਂ ਬੂਥ ‘ਤੇ ਕਬਜ਼ਾ ਕਰਨ ਦੇ ਦੋਸ਼ ਲਾ ਕੇ ਅਕਾਲੀਆਂ ਨੇ ਲਾਇਆ ਧਰਨਾ

ਬਠਿੰਡਾ, (ਖ਼ਬਰ ਵਾਲੇ ਬਿਊਰੋ): ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿਚੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਸਲਾਬਤਪੂਰਾ, ਕਾਂਗੜਾ ਅਤੇ ਭਾਈ ਰੂਪਾ 'ਚ ਕਾਂਗਰਸ ਵਲੋਂ ਬੂਥਾਂ ਨੂੰ ਕੈਪਚਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਸਾਬਕਾ ਅਕਾਲੀ ਮੰਤਰੀ ਸਿੰਕਦਰ ਸਿੰਘ ਮਲੂਕਾ ਵਲੋਂ ਭਗਤਾ ਬਠਿੰਡਾ ਰੋਡ 'ਤੇ ਜਾਮ ਲਗਾ ਕੇ ਧਰਨਾ ਦਿੱਤਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਕਾਂਗੜਾ ਦੇ ਇਲਾਕੇ 'ਚ ਤਿੰਨ ਥਾਵਾਂ 'ਤੇ ਬੂਥਾਂ ਨੂੰ ਕੈਪਚਰ ਕੀਤਾ ਗਿਆ ਹੈ, ਜਿਸ ਸਦਕਾ ਉਮੀਦਵਾਰਾਂ ਅਤੇ ਵਰਕਰਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਜਾ ਰਹੀਆਂ। ਇਸ ਰੋਸ ਦੇ ਚਲਦਿਆਂ ਅੱਜ ਉਨਾਂ ਨੇ ਬਠਿੰਡਾ ਭਗਤਾ ਹਾਈਵੇਅ ਰੋਡ ਜਾਮ ਕੀਤਾ ਹੋਇਆ ਹੈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨਾਂ ਨੂੰ ਉਨਾਂ ਦਾ ਬਣਦਾ ਹੱਕ ਦਿੱਤਾ ਜਾਵੇ।। ਉਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹੀ ਆਪਣੇ ਇਲਾਕੇ ਦੇ ਬੂਥਾਂ ਨੂੰ ਕੈਪਚਰ ਕਰਵਾਇਆ ਹੈ।