• Home
  • ਵਿਕਾਸ ਨੂੰ ਜਨਤਾ ਸਲਾਮ ਕਰਦੀ ਹੀ ਹੈ-ਢੀਂਡਸਾ ਵਲੋਂ ਗੋਦ ਲਏ ਪਿੰਡ ਨੇ ਬਚਾਈ ਅਕਾਲੀਆਂ ਦੀ ਲਾਜ

ਵਿਕਾਸ ਨੂੰ ਜਨਤਾ ਸਲਾਮ ਕਰਦੀ ਹੀ ਹੈ-ਢੀਂਡਸਾ ਵਲੋਂ ਗੋਦ ਲਏ ਪਿੰਡ ਨੇ ਬਚਾਈ ਅਕਾਲੀਆਂ ਦੀ ਲਾਜ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੂਰੇ ਪੰਜਾਬ 'ਚੋਂ ਪੰਚਾਇਤ ਸੰਮਤੀਆਂ ਦੇ ਆ ਰਹੇ ਨਤੀਜਿਆਂ ਵਿਚ ਕਾਂਗਰਸ ਦੀ ਹਨੇਰੀ ਝੁਲਦੀ ਨਜ਼ਰ ਆ ਰਹੀ ਹੈ ਪਰ ਪੰਜਾਬ ਦਾ ਇਕ ਅਜਿਹਾ ਪਿੰਡ ਹੈ ਜਿਸ ਨੇ ਅਕਾਲੀਆਂ ਦੀ ਲਾਜ ਬਚਾ ਦਿੱਤੀ ਹੈ। ਇਸ ਪਿੰਡ ਦਾ ਨਾਂ ਹੈ ਗੁਲਾੜੀ-ਇਸ ਪਿੰਡ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਗੋਦ ਲਿਆ ਹੋਇਆ ਹੈ। ਇਥੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ 650 ਵੋਟਾਂ ਨਾਲ ਜੇਤੂ ਰਹੀ ਹੈ। ਇਹ ਪਿੰਡ ਰਿਜਰਵ ਸੀ ਤੇ ਅਕਾਲੀ ਦਲ ਨੇ ਇਥੇ ਆਪਣਾ ਝੰਡਾ ਗੱਡਿਆ ਹੈ।
ਆਖ਼ਰ ਸੰਗਰੂਰ ਜ਼ਿਲੇ ਦੇ ਇਸ ਪਿੰਡ 'ਚੋਂ ਅਕਾਲੀ ਦਲ ਮੋਹਰੀ ਬਣ ਕੇ ਕਿਉਂ ਉਭਰਿਆ? ਇਸ ਪਿੰਡ ਨੂੰ ਗੋਦ ਲੈਣ ਤੋਂ ਬਾਅਦ ਢੀਂਡਸਾ ਨੇ ਇਥੇ ਵਿਕਾਸ ਕਾਰਜ 70 ਫ਼ੀ ਸਦੀ ਪੂਰੇ ਕਰਵਾ ਦਿੱਤੇ ਹਨ ਤੇ ਬਾਕੀ ਜਾਰੀ ਹਨ। ਇਸ ਵਿਕਾਸ ਕਾਰਨ ਇਹ ਪਿੰਡ ਭਾਰਤ 'ਚੋਂ ਤੀਜੇ ਤੇ ਪੰਜਾਬ 'ਚੋਂ ਪਹਿਲੇ ਸਥਾਨ ਰਿਹਾ ਹੈ। ਇਸ ਦਾ ਭਾਵ ਹੋਇਆ ਕਿ ਵਿਕਾਸ ਨੂੰ ਤਾਂ ਜਨਤਾ ਸਲਾਮ ਕਰਦੀ ਹੀ ਹੈ। ਢੀਂਡਸਾ ਦੇ ਕੰਮਾਂ ਦਾ ਲੋਕਾਂ ਨੇ ਮੁੱਲ ਮੋੜ ਦਿੱਤਾ।