• Home
  • ਰਜਨੀਕਾਂਤ ਤੇ ਅਕਸੈ ਕੁਮਾਰ ਯੂ-ਟਿਊਬ ‘ਤੇ ਛਾਏ

ਰਜਨੀਕਾਂਤ ਤੇ ਅਕਸੈ ਕੁਮਾਰ ਯੂ-ਟਿਊਬ ‘ਤੇ ਛਾਏ

ਮੁੰਬਈ, (ਖ਼ਬਰ ਵਾਲੇ ਬਿਊਰੋ): ਅੱਜ ਕਲ ਰਜਨੀਕਾਂਤ ਤੇ ਅਕਸੈ ਕੁਮਾਰ ਯੂ-ਟਿਊਬ 'ਤੇ ਛਾਏ ਹੋਏ ਹਨ। ਇਨਾਂ ਦੀ ਫਿਲਮ '2.0' ਦਾ ਟੀਜਰ ਯੂ-ਟਿਊਬ 'ਤੇ ਪਿਛਲੇ 24 ਘੰਟਿਆਂ ਵਿਚ 3 ਕਰੋੜ 20 ਲੱਖ ਵਾਰ ਪ੍ਰਸ਼ੰਸਕ ਦੇਖ ਚੁੱਕੇ ਹਨ। ਇਹ ਟੀਜਰ ਵੀਰਵਾਰ ਨੂੰ ਰੀਲੀਜ਼ ਕੀਤਾ ਗਿਆ ਸੀ। ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਲਾਇਕਾ ਅਨੁਸਾਰ ਇਸ ਟੀਜਰ ਨੂੰ ਭਾਰੀ ਹੁੰਗਾਰਾ ਮਿਲਿਆ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਰਜਨੀਕਾਂਤ ਤੇ ਅਕਸੈ ਕੁਮਾਰ ਦੀ ਜੋੜੀ ਪਰਦੇ 'ਤੇ ਹਿੱਟ ਹੋਵੇਗੀ। ਦਸਣਯੋਗ ਹੈ ਕਿ ਰਜਨੀਕਾਂਤ ਇਕ ਵਾਰ ਫਿਰ ਚਿਟੀ ਦੇ ਰੋਲ 'ਚ ਧਮਾਕਾ ਕਰਨ ਵਾਲੇ ਹਨ।