• Home
  • ਪਟਿਆਲਵੀਆਂ ਲਈ 700 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਸਾਫ ਪਾਣੀ ਦਾ ਪ੍ਰੋਜੈਕਟ ਤਿਆਰ-ਪ੍ਰਨੀਤ ਕੌਰ

ਪਟਿਆਲਵੀਆਂ ਲਈ 700 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਸਾਫ ਪਾਣੀ ਦਾ ਪ੍ਰੋਜੈਕਟ ਤਿਆਰ-ਪ੍ਰਨੀਤ ਕੌਰ

ਪਟਿਆਲਾ- ਸੀਨੀਅਰ ਕਾਂਗਰਸ ਆਗੂ ਪ੍ਰਨੀਤ ਕੌਰ ਨੇੇ ਇੱਕ ਮੀਟਿੰਗ ਵਿੱਚ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਆਪਣੇ ਜੱਦੀ ਹਲਕੇ ਦੇ ਵਸਨੀਕ ਪਟਿਆਲਵੀਆਂ ਲਈ 700 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਸਾਫ ਪਾਣੀ ਦਾ ਪ੍ਰੋਜੈਕਟ ਤਿਆਰ ਹੈ। ਜਿਸਦੇ ਲਈ ਛੇਤੀ ਹੀ ਟੈਂਡਰ ਲਗਾਏ ਜਾ ਰਹੇ ਹਨ ਅਤੇ ਇਸ ਦੇ ਤਹਿਤ ਭਾਖੜਾ ਕੈਨਾਲ ਤੋਂ ਸਿੱਧਾ ਪਾਣੀ ਲਿਆਕੇ ਪਟਿਆਲਾ ਹਲਕੇ ਵਿੱਚ ਸਪਲਾਈ ਕੀਤਾ ਜਾਵੇਗਾ। ਜਿਸ ਨਾਲ ਪਾਣੀ ਦੇ ਘੱਟਦੇ ਪੱਧਰ ਤੋਂ ਬਾਅਦ ਪਟਿਆਲਵੀਆਂ ਨੂੰ ਸਾਫ ਅਤੇ ਸੁੱਧ ਪਾਣੀ ਦੀ ਸਪਲਾਈ ਨਿਰੰਤਰ 24 ਘੰਟੇ ਜਾਰੀ ਰਹੇਗੀ। ਇਸ ਦੇ ਨਾਲ ਹੀ 350 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ, ਸਨੋਰ ਅਤੇ ਘਨੋਰ ਹਲਕੇ ਲਈ ਪੀਣ ਵਾਲੇ ਸਾਫ ਪਾਣੀ ਦੇ ਪ੍ਰੋਜੈਕਟ ਦਾ ਉਦਘਾਟਨ ਰਾਜਪੁਰਾ ਵਿੱਚ ਹੋ ਚੁੱਕਾ ਹੈ। ਕਿਉਕਿ ਕਾਂਗਰਸ ਨੇ ਹਮੇਸ਼ਾ ਹੀ ਵਿਕਾਸ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਤਰਜੀਹ ਦਿੱਤੀ ਹੈ। ਸਮੁਚੇ ਪਟਿਆਲਾ ਸ਼ਹਿਰ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਕਰੋੜਾ ਰੁਪਏ ਦੇ ਵਿਕਾਸ ਦੇ ਕੰਮ ਚੱਲ ਰਹੇ ਹਨ। ਜਿਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਪਟਿਆਲਾ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ। ਉਹਨਾ ਨੇ ਵਿਰੋਧੀ ਉਮੀਦਵਾਰਾਂ ਵਲੋਂ ਕੀਤੀ ਜਾ ਰਹੀ ਝੁਠੀ ਅਤੇ ਗਲਤ ਬਿਆਨਬਾਜੀ ਤੋਂ ਸੁਚੇਤ ਕਰਦਿਆਂ ਕਿਹਾ ਕਿ ਪਟਿਆਲਾ ਦੇ ਵਾਸੀ ਹਮੇਸ਼ਾਂ ਹੀ ਉਹਨਾ ਦੇ ਪਰਿਵਾਰਕ ਮੈਂਬਰ ਹਨ ਅਤੇ ਕਾਂਗਰਸ ਪਾਰਟੀ ਲਈ ਪਟਿਆਲਾ ਲਈ ਵਿਕਾਸ ਹਮੇਸ਼ਾਂ ਪਹਿਲ ਦੇ ਅਧਾਰ ਤੇ ਰਿਹਾ ਹੈ।