• Home
  • ਭਾਰਤ ਦਾ ਵੱਡਾ ਫੈਸਲਾ :- ਅੱਜ” ਰੀਟਰੀਟ ਰਸਮ “ਨਹੀਂ ਹੋਵੇਗੀ –

ਭਾਰਤ ਦਾ ਵੱਡਾ ਫੈਸਲਾ :- ਅੱਜ” ਰੀਟਰੀਟ ਰਸਮ “ਨਹੀਂ ਹੋਵੇਗੀ –

ਚੰਡੀਗੜ੍ਹ : ਪਾਕਿਸਤਾਨ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾਅ ਕੀਤੇ ਜਾਣ ਲਈ ਕੁਝ ਘੰਟੇ ਬਾਕੀ ਰਹਿ ਗਏ ਹਨ ,ਪਰ ਪਾਕਿਸਤਾਨ ਸਰਕਾਰ ਵੱਲੋਂ ਅਭਿਨੰਦਨ ਨੂੰ ਵਾਹਗਾ ਬਾਰਡਰ ਰਾਹੀਂ "ਰੀਟ੍ਰੀਟ ਰਸਮ" ਸਮੇਂ ਰਿਹਾਅ ਕਰਨ ਦਾ ਪ੍ਰੋਗਰਾਮ ਹੈ ,ਪਰ ਦੂਜੇ ਪਾਸੇ ਭਾਰਤ ਵੱਲੋਂ ਬਾਘਾ ਬਾਰਡਰ ਤੇ ਰੋਜ਼ਾਨਾ ਹੋਣ ਵਾਲੀ ਰਿਟਰੀਟ ਰਸਮ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ ।

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵਾਹਗਾ ਬਾਰਡਰ ਨਹੀਂ ਪਹੁੰਚ ਸਕਣਗੇ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਪ੍ਰੋਟੋਕੋਲ ਚ ਅੜਿੱਕਾ ਨਹੀਂ ਬਣ ਸਕਦੇ। ਦੂਜੇ ਪਾਸੇ ਭਾਰਤ ਵੱਲੋਂ ਇਸ ਵਕਤ ਮੀਡੀਆ ਨੂੰ ਵੀ ਬਾਰਡਰ ਤੇ ਬੈਨ ਕਰ ਦਿੱਤਾ ਗਿਆ ਹੈ ।