• Home
 • ਕ੍ਰਿਸ਼ਨ ਕੁਮਾਰ ਨੇ ਵੋਕੇਸ਼ਨਲ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਉਸਾਰੂ ਭਵਿੱਖ ਦਾ ਪਾਠ ਪੜ੍ਹਾਇਆ

ਕ੍ਰਿਸ਼ਨ ਕੁਮਾਰ ਨੇ ਵੋਕੇਸ਼ਨਲ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਉਸਾਰੂ ਭਵਿੱਖ ਦਾ ਪਾਠ ਪੜ੍ਹਾਇਆ

 • ਐੱਸ.ਏ.ਐੱਸ ਨਗਰ 31 ਮਈ ( ਖ਼ਬਰ ਵਾਲੇ ਬਿਊਰੋ  ) ਸਿੱਖਿਆ ਵਿਭਾਗ ਵੱਲੋਂ ਮਾਣਯੋਗ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਜੀ ਦੀ ਰਹਿਨੁਮਾਈ ਵਿੱਚ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰਆਈ.ਏ.ਐੱਸ. ਦੀ ਪ੍ਰਧਾਨਗੀ 'ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵੋਕੇਸ਼ਨਲ ਵਿਸ਼ਿਆਂ ਦੇ ਅਧਿਆਪਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਈ| ਇਸਮੀਟਿੰਗ 'ਚ 400 ਦੇ ਲੱਗਭਗ ਵੋਕੇਸ਼ਨਲ ਵਿਸ਼ਿਆਂ ਨੂੰ ਪੜ੍ਹਾ ਰਹੇ ਅਧਿਆਪਕਾਂ ਨੇ ਭਾਗ ਲਿਆ|
  ਇਸ ਮੀਟਿੰਗ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀ ਸੁਭਾਸ਼ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਇਸ ਮੀਟਿੰਗ 'ਚ ਪੰਜਾਬ ਦੇ ਵੋਕੇਸ਼ਨਲ ਵਿਸ਼ੇ ਦੇਅਧਿਆਪਕਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਸੁਣਿਆ|
  ਇਸ ਮੀਟਿੰਗ 'ਚ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਵੋਕੇਸ਼ਨਲ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੀਟਿੰਗ ਵੋਕੇਸ਼ਨਲ ਸਿੱਖਿਆ ਦੇ ਆਸ਼ਾਵਾਦੀ ਮਨੋਰਥਾਂ ਨੂੰ ਸਨਮੁੱਖ ਰੱਖਕੇ ਕੀਤੀ ਗਈ ਹੈ| ਉਹਨਾਂ ਕਿਹਾ ਕਿ ਅਧਿਆਪਕ ਮਿਲ ਕੇ ਵਿਦਿਆਰਥੀਆਂ ਲਈ ਅਜਿਹੇ ਉਪਰਾਲੇ ਕਰਨ ਜਿਸ ਨਾਲ ਵਿਦਿਆਰਥੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਹੋ ਸਕੇ ਅਤੇਵਿਦਿਆਰਥੀ ਉਸ ਅਧਿਆਪਕ ਨੂੰ ਆਪਣਾ ਆਦਰਸ਼ ਅਧਿਆਪਕ ਕਹਿ ਸਕਣ|
  ਸਕੱਤਰ ਸਕੂਲ ਸਿੱਖਿਆ ਜੀ ਨੇ ਵੋਕੇਸ਼ਨਲ  ਅਧਿਆਪਕਾਂ ਨੂੰ ਪ੍ਰੇਰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਨਾਲ ਮੰਟਿੰਗ ਕਰਨ ਦਾ ਮਨੋਰਥ ਅਧਿਆਪਕਾਂ ਦੀ ਕਾਰਜ ਉਪਯੋਗਤਾ ਦਾ ਲਾਭਲੈਂਦੇ ਹੋਏ ਸਮਾਜ ਨੂੰ ਵੱਧ ਤੋਂ ਵੱਧ ਸੰਤੁਸ਼ਟ ਕਰਨਾ ਹੈ| ਇਸ ਲਈ ਵਿਭਾਗ ਦੇ ਆਹਲਾ ਅਧਿਕਾਰੀ ਅਤੇ ਅਧਿਆਪਕਾਂ ਦੇ ਵਿੱਚੋਂ ਚੋਣਵੇਂ ਅਧਿਆਪਕ ਮਿਲ ਕੇ ਭਵਿੱਖ 'ਚ ਅਹਿਮ ਰੋਲ ਅਦਾ ਕਰ ਸਕਦੇਹਨ| ਸਕੱਤਰ ਸਕੂਲ ਸਿੱਖਿਆ ਜੀ ਨੇ ਨਿਰਦੇਸ਼ ਦਿੱਤੇ ਕਿ ਸਮੂਹ ਵੋਕੇਸ਼ਨਲ ਅਧਿਆਪਕ ਉਹਨਾਂ ਦੇ ਨਾਲ ਸਬੰਧਿਤ ਈ-ਪੋਰਟਲ ਡਾਟਾ ਅਤੇ ਟਰੇਡ 'ਚ ਜਮਾਤ ਅਨੁਸਾਰ ਦਾਖਲ ਬੱਚਿਆਂ ਦੀ ਗਿਣਤੀਆਉਣ ਵਾਲੇ 15 ਦਿਨਾਂ 'ਚ ਦਰੁਸਤ ਕਰ ਲੈਣ|
  ਇਸ ਮੌਕੇ ਹਾਜ਼ਰ ਅਧਿਆਪਕਾਂ ਨੇ ਆਪਣੇ-ਆਪਣੇ ਵਿਛਾਰ ਵੀ ਸਿੱਖਿਆ ਵਿਭਾਗ ਨੂੰ ਵਿਅਕਤੀਗਤ ਤੌਰ 'ਤੇ ਲਿਖਤੀ ਰੂਪ 'ਚ ਦਿੱਤੇ ਹਨ ਤਾਂ ਜੋ ਵੋਕੇਸ਼ਨਲ ਸਿੱਖਿਆ ਨੂੰ ਨੇੜ ਭਵਿੱਖ 'ਚ ਹੋਰ ਪ੍ਰਭਾਵਸ਼ਾਲੀਅਤੇ ਲਾਭਦਾਇਕ ਬਣਾਇਆ ਜਾ ਸਕੇ|
  ਇਸ ਮੀਟਿੰਗ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਗੋਇਲ ਆਈ.ਏ.ਐੱਸ., ਸੁਭਾਸ਼ ਮਹਾਜਨ ਡਿਪਟੀ ਐੱਸ.ਪੀ.ਡੀ., ਗੁਰਜੀਤ ਸਿੰਘ ਸਹਾਇਕ ਡਾਇਰੈਕਟਰ ਅਤੇ ਪੰਜਾਬ ਸਕੂਲਸਿੱਖਿਆ ਬੋਰਡ ਵੱਲੋਂ ਰਾਮ ਲੁਭਾਇਆ ਜੀ ਡਿਪਟੀ ਡਾਇਰੈਕਟਰ ਫੀਲਡ ਪ੍ਰੋਗਰਾਮ ਨੇ ਵੀ ਸੰਬੋਧਨ ਕੀਤਾ|
  ਮੀਟਿੰਗ 'ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਵੋਕੇਸ਼ਨਲ ਅਧਿਆਪਕਾਂ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਸ਼੍ਰੀਮਤੀ ਰਮਨ ਕਾਲੀਆ ਸੁਪਰਡੈਂਟ, ਰਾਜੀਵ ਪੁਰੀ ਸੀਨੀਅਰ ਸਹਾਇਕ, ਦਲਜੀਤ ਸਿੰਘ ਸੀਨੀਅਰਸਹਾਇਕ, ਦੀਪ ਮਾਲਾ ਸੀਨੀਅਰ ਸਹਾਇਕ, ਧਰਮਿੰਦਰ ਸਿੰਘ ਦਫਤਰ ਸਹਾਇਕ, ਹਰਪਾਲ ਸਿੰਘ, ਐੱਮ.ਆਈ.ਐੱਸ. ਵਿੰਗ ਕੋਆਰਡੀਨੇਟਰ ਵੀ ਹਾਜ਼ਰ ਸਨ|