• Home
  • ਘਰ ਵਾਲਿਆਂ ਨੇ ਉਸ ਦਾ ਸਸਕਾਰ ਕਰ ਦਿੱਤਾ ਤੇ ਉਹ 15 ਦਿਨਾਂ ਬਾਅਦ ਵਾਪਸ ਆ ਗਿਆ!

ਘਰ ਵਾਲਿਆਂ ਨੇ ਉਸ ਦਾ ਸਸਕਾਰ ਕਰ ਦਿੱਤਾ ਤੇ ਉਹ 15 ਦਿਨਾਂ ਬਾਅਦ ਵਾਪਸ ਆ ਗਿਆ!

ਬੰਗਲੌਰੂ : ਦੁਨੀਆਂ 'ਚ ਕਈ ਵਾਰ ਬੜੀਆਂ ਅਜੀਬ ਘਟਨਾਵਾਂ ਵਾਪਰ ਜਾਂਦੀਆਂ ਹਨ। ਕਦੇ ਕੋਈ ਮ੍ਰਿਤਕ ਜ਼ਿੰਦਾ ਹੋ ਜਾਂਦਾ ਹੈ ਤੇ ਕਦੇ ਕੋਈ ਪੁਨਰ ਜਨਮ ਦੀ ਕਹਾਣੀ ਸੁਣਾਉਂਦਾ ਹੈ। ਪਰ ਕਰਨਾਟਕ 'ਚ ਇੱਕ ਬੜੀ ਹੀ ਅਜੀਬ ਘਟਨਾ ਵਾਪਰੀ ਹੈ। ਇਥੋਂ ਦੇ ਵਾਯਨਾਡ 'ਚ ਘਰ ਵਾਲਿਆਂ ਨੇ ਇੱਕ ਵਿਅਕਤੀ ਨੂੰ ਮਰਿਆ ਸਮਝ ਕੇ ਉਸ ਦਾ ਸਸਕਾਰ ਕਰ ਦਿੱਤਾ ਪਰ ਉਹ 15 ਦਿਨਾਂ ਬਾਅਦ ਆਪਣੇ ਘਰ ਆ ਗਿਆ।
ਦਰਅਸਲ ਇੱਕ ਵਿਅਕਤੀ ਦੋ ਮਹੀਨੇ ਪਹਿਲਾਂ ਨੌਕਰੀ ਦੀ ਤਲਾਸ਼ 'ਚ ਗਿਆ ਸੀ। ਉਹ ਜਦੋਂ ਦਾ ਗਿਆ ਸੀ ਉਸ ਦਾ ਕੋਈ ਥਹੁ ਪਤਾ ਨਹੀਂ ਮਿਲ ਰਿਹਾ ਸੀ ਤੇ ਘਰ ਵਾਲੇ ਚਿੰੰਤਤ ਸਨ। ਅਚਾਨਕ ਕਿਸੇ ਨੇ ਦਸਿਆ ਕਿ ਪਿੰਡ ਦੇ ਬਾਹਰ ਲਾਸ਼ ਪਈ ਹੈ। ਇਹ ਲਾਸ਼ ਗਲੀ ਸੜੀ ਸੀ ਪਰ ਇਸ ਦੇ ਸਰੀਰ 'ਤੇ ਮਿਲੇ ਨਿਸ਼ਾਨ ਉਸ ਵਿਅਕਤੀ ਨਾਲ ਮਿਲਦੇ ਸਨ ਤਾਂ ਘਰ ਵਾਲਿਆਂ ਨੇ ਉਸ ਨੂੰ ਆਪਣਾ ਵਿਅਕਤੀ ਸਮਝ ਕੇ ਸਸਕਾਰ ਕਰ ਦਿੱਤਾ। ਇਹ ਸਸਕਾਰ 16 ਅਕਤੂਬਰ ਨੂੰ ਕੀਤਾ ਸੀ।
ਘਰ ਵਾਲੇ ਉਸ ਵੇਲੇ ਬੜੇ ਹੈਰਾਨ ਹੋਏ ਜਦੋਂ ਸਬੰਧਤ ਵਿਅਕਤੀ 31 ਅਕਤੂਬਰ ਨੂੰ ਘਰ ਆ ਗਿਆ। ਹੁਣ ਉਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਆਖ਼ਰ ਉਹ ਮ੍ਰਿਤਕ ਕੌਣ ਸੀ।