• Home
  • ਸਿਟੀ ਬਿਊਟੀਫੁੱਲ ‘ਚ ਅਪਰਾਧੀ ਸਰਗਰਮ-11ਵੀਂ ਦੇ ਵਿਦਿਆਰਥੀ ਦਾ ਕਤਲ

ਸਿਟੀ ਬਿਊਟੀਫੁੱਲ ‘ਚ ਅਪਰਾਧੀ ਸਰਗਰਮ-11ਵੀਂ ਦੇ ਵਿਦਿਆਰਥੀ ਦਾ ਕਤਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸਿਟੀ ਬਿਊਟੀਫੁੱਲ ਚੰਡੀਗੜ ਵਿਖੇ ਅਪਰਾਧੀਆਂ ਨੂੰ ਪੁਲਿਸ ਦਾ ਬਿਲਕੁੱਲ ਖੌਫ਼ ਨਹੀਂ ਹੈ। ਕਦੇ ਖ਼ਬਰ ਆਉਂਦੀ ਹੈ ਕਿ ਅਪਰਾਧੀ ਕਿਸਮ ਦੇ ਅਨਸਰਾਂ ਨੇ ਪੁਲਿਸ ਵਾਲਿਆਂ 'ਤੇ ਹਮਲਾ ਕਰ ਦਿੱਤਾ ਤੇ ਕਦੇ ਅਜਿਹੇ ਲੋਕ ਨਾਕਿਆਂ 'ਤੇ ਖੜੇ ਪੁਲਿਸ ਵਾਲਿਆਂ ਨੂੰ ਸ਼ਿਕਾਰ ਬਣਾਉਂਦੇ ਹਨ ਪਰ ਤਾਜ਼ਾ ਮਾਮਲਾ ਚੰਡੀਗੜ ਦੇ ਸੈਕਟਰ 7 ਦਾ ਹੈ ਜਿਥੇ ਕਰੀਬ 17-18 ਨੌਜਵਾਨਾਂ ਨੇ ਇਥੋਂ ਦੇ ਸਰਕਾਰੀ ਸਕੂਲ ਕੋਲ ਖੜੇ ਨੌਜਵਾਨ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਤੇ ਨੌਜਵਾਨ ਦਾ ਕਤਲ ਕਰ ਕੇ ਫ਼ਰਾਰ ਹੋ ਗਏ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ 11ਵੀਂ ਜਮਾਤ ਦਾ ਵਿਦਿਆਰਥੀ ਸੀ।