• Home
  • ਕੈਨੇਡਾ ਦੇ ਪ੍ਰਵਾਸ ਮੰਤਰੀ ਦੀ ਸਲਾਹ- ਕੈਨੇਡਾ ਦਾ ਵੀਜਾ ਲੈਣ ਲਈ ਹਮੇਸ਼ਾਂ ਆਨ ਲਾਈਨ ਅਪਲਾਈ ਕਰੋ-ਕ੍ਰਿਸਟੋਫਰ

ਕੈਨੇਡਾ ਦੇ ਪ੍ਰਵਾਸ ਮੰਤਰੀ ਦੀ ਸਲਾਹ- ਕੈਨੇਡਾ ਦਾ ਵੀਜਾ ਲੈਣ ਲਈ ਹਮੇਸ਼ਾਂ ਆਨ ਲਾਈਨ ਅਪਲਾਈ ਕਰੋ-ਕ੍ਰਿਸਟੋਫਰ

ਅੰਮ੍ਰਿਤਸਰ, 15 ਫਰਵਰੀ: ਗਲਤ ਢੰਗ ਨਾਲ ਵਿਦੇਸ਼ ਜਾਂਦੇ ਨੌਜਵਾਨਾਂ ਨੂੰ ਸਹੀ ਰਸਤਾ ਵਿਖਾਉਣ ਲਈ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਵੱਲੋਂ ਕੀਤੀ ਕੋਸ਼ਿਸ਼ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ 'ਨੌਜਵਾਨਾਂ ਨੂੰ ਵਿਦੇਸ਼ ਜਾਣ ਸਮੇਂ ਆ ਰਹੀਆਂ ਚੁਣੌਤੀਆਂ' ਸਬੰਧੀ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦੇ ਕੈਨੇਡਾ ਦੇ ਪ੍ਰਵਾਸ ਮੰਤਰੀ ਸ੍ਰੀ ਕ੍ਰਿਸਟੋਫਰ ਕੇਰ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਵੀਜ਼ਾ ਕੇਵਲ ਤੇ ਕੇਵਲ ਸਹੀ ਜਾਣਕਾਰੀ ਦੇ ਅਧਾਰ 'ਤੇ ਮਿਲਦਾ ਹੈ ਅਤੇ ਇਕ ਵਾਰ ਗਲਤ ਸੂਚਨਾ ਦੇ ਅਧਾਰ 'ਤੇ ਰੱਦ ਹੋਏ ਵੀਜ਼ੇ ਨੂੰ ਦੁਬਾਰਾ ਹਾਸਿਲ ਕਰਨਾ ਅਸਾਨ ਨਹੀਂ ਰਹਿੰਦਾ। ਉਨਾਂ ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਜੰਟਾਂ ਦੀਆਂ ਗੱਲਾਂ ਵਿਚ ਆਉਣ ਨਾਲੋਂ ਆਪਣਾ ਵੀਜ਼ਾ ਫਾਰਮ ਖ਼ੁਦ ਆਨ ਲਾਈਨ ਅਪਲਾਈ ਕਰਨ, ਤਾਂ ਉਹ ਅਸਾਨੀ ਨਾਲ ਕੈਨੇਡਾ ਦਾ ਵੀਜਾ ਲੈ ਸਕਦੇ ਹਨ।  
 ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਿਸਟਰ ਕ੍ਰਿਸਟੋਫਰ ਕੇਰ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣਾ ਵੀਜਾ ਹਮੇਸ਼ਾਂ ਆਨ ਲਾਈਨ ਅਪਲਾਈ ਕਰਨ, ਕਿਉਂਕਿ ਆਨ ਲਾਈਨ ਅਪਲਾਈ ਕਰਨ ਨਾਲ ਵੀਜਾ ਜਲਦੀ ਮਿਲਦਾ ਹੈ ਅਤੇ ਪਾਰਦਰਸ਼ਤਾ ਨਾਲ ਪੂਰਾ ਕੰਮ ਹੁੰਦਾ ਹੈ। ਮਿਸਟਰ ਕ੍ਰਿਸਟੋਫਰ ਕੇਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਧੋਖੇਬਾਜ ਏਜੰਟਾਂ ਤੋਂ ਬਚਣ ਅਤੇ ਆਪਣੀ ਸਾਰੀ ਸੂਚਨਾ ਖੁਦ ਅਪਲੋਡ ਕਰਨ। ਉਨ•ਾਂ ਦੱਸਿਆ ਕਿ ਕੈਨੇਡਾ ਜਾਣ ਲਈ ਕਿਸੇ ਕਿਸਮ ਦੀ ਵੀ ਜਾਣਕਾਰੀ ਲੈਣ ਲਈ ਸਰਕਾਰੀ ਵੈਬਸਾਈਟ www.cic.gc.ca 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਗਲਤ ਵੈਬ ਸਾਈਟ ਤੋਂ ਵੀ ਬਚਿਆ ਜਾਵੇ। ਕ੍ਰਿਸਟੋਫਰ ਕੇਰ ਨੇ ਦੱਸਿਆ ਕਿ ਕੈਨੇਡਾ ਹਰ ਸਾਲ ਵਿਸ਼ਵ ਭਰ ਵਿਚੋਂ ਲੱਖਾਂ ਹੁਨਰਮੰਦ ਲੋਕਾਂ ਨੂੰ ਪੱਕੀ ਨਾਗਰਿਕਤਾ ਦਿੰਦਾ ਹੈ ਅਤੇ ਇਸ ਤੋਂ ਇਲਾਵਾ ਆਰਜ਼ੀ ਅਵਾਸ ਵਿਦਿਆਰਥੀਆਂ ਅਤੇ ਕਈ ਤਰਾਂ ਦੇ ਕਿੱਤਿਆਂ ਵਿਚ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਚੰਡੀਗੜ• ਅਤੇ ਜਲੰਧਰ ਵਿਖੇ ਵੀਜਾ ਅਪਲਾਈ ਕਰਨ ਲਈ ਆਪਣੇ ਸੈਂਟਰ ਖੋਲੇ ਹੋਏ ਹਨ।  ਉਨ•ਾਂ ਇਸ ਮੌਕੇ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। 
    ਇਸ ਮੌਕੇ ਸ੍ਰੀ ਸੰਦੀਪ ਕੌੜਾ ਸਲਾਹਕਾਰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਸਰਕਾਰ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਮਨੁੱਖੀ ਸਰੋਤਾਂ ਦੀ ਕਾਫੀ ਲੋੜ ਹੈ ਅਤੇ ਭਾਰਤ ਵਿੱਚ ਕਾਫੀ ਮਾਤਰਾ ਵਿੱਚ ਮਨੁੱਖੀ ਸਰੋਤਾਂ ਦੀ ਭਰਮਾਰ ਹੈ। ਸ੍ਰੀ ਕੌੜਾ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਅਪ੍ਰੈਲ ਨੂੰ ਕਨੇਡੀਅਨ ਕਾਲਜਾਂ ਦੇ ਨਾਲ ਪੰਜਾਬ ਦੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦੇ ਪ੍ਰਾਜੈਕਟ ਹਾਰਵੈਸਟ ਦਾ ਐਮ:ਓ:ਯੂ ਸਾਈਨ ਹੋਣਾ ਹੈ ਜਿਸ ਨਾਲ ਕਨੇਡੀਅਨ ਕਾਲਜ ਵਾਲੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਨੂੰ ਕਨੇਡਾ ਲੈ ਕੇ ਜਾਣਗੇ। 
 ਇਸ ਸੈਮੀਨਾਰ ਨੂੰ ਮਿਸਟਰ ਸੁਦਰਸ਼ਨ ਬੈਨਰਜੀ ਕਮਰਸ਼ੀਅਲ ਅਫਸਰ ਅਲਬਰਟਾ ਸਰਕਾਰ ਨਵੀਂ ਦਿੱਲੀ, ਮਿਸਟਰ ਕੈਵਿਨ ਟੈਰੀ ਪ੍ਰੋਗਰਾਮ ਮੈਨੇਜਰ ਕਨੇਡਾ ਹਾਈ ਕਮਿਸ਼ਨ ਚੰਡੀਗੜ•, ਮਿਸ ਰੀਤਿਕਾ ਸੀਪਾਰੁਕ ਸਹਾਇਕ ਡਾਇਰੈਕਟਰ ਪ੍ਰੋਗਰਾਮ ਨਾਰਥ ਇੰਡੀਆ ਬ੍ਰਿਟਿਸ਼ ਕੌਂਸਲ ਡਵੀਜਨ ਨਵੀਂ ਦਿੱਲੀ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। 
                 ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਆਸ ਪ੍ਰਗਟਾਈ ਕਿ ਨੌਜਵਾਨ ਵਰਗ ਇਸ ਸੈਮੀਨਾਰ ਤੋਂ ਸਿੱਖਣਗੇ ਅਤੇ ਗਲਤ ਏਜੰਟਾਂ ਤੋ ਬਚਣਗੇ। ਉਨ•ਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਜਾਣ ਲਈ ਗੈਰ ਕਾਨੂੰਨੀ ਢੰਗ ਨਾ ਅਪਣਾਉਣ। ਉਨ•ਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦਾ ਗੈਰ ਕਾਨੂੰਨੀ ਢੰਗ ਨਾਲ ਬਾਹਰ ਜਾਣ ਦਾ ਵੀਜਾ ਰੱਦ ਹੋ ਜਾਂਦਾ ਹੈ ਤਾਂ ਉਸ ਨੂੰ ਦੁਬਾਰਾਂ ਵੀਜਾ ਮਿਲਣਾ ਮੁਸ਼ਕਲ ਹੋ ਜਾਂਦਾ ਹੈ। ਸ੍ਰ ਸੰਘਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਿਲ•ਾ ਰੋਜ਼ਗਾਰ ਬਿਊਰੋ ਦਾ ਦਫਤਰ ਨੌਜਵਾਨਾਂ ਦੀ ਸਹੂਲਤ ਲਈ ਖੋਲਿਆ ਗਿਆ ਹੈ ਜਿਥੇ ਨੌਜਵਾਨਾਂ ਨੂੰ ਸਹੀ ਢੰਗ ਨਾਲ ਵਿਦੇਸ਼ ਜਾਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਮਿਸਟਰ ਕ੍ਰਿਸਟੋਫਰ ਕੇਰ, ਮਿਸਟਰ ਕੈਵਿਨ ਟੈਰੀ, ਮਿਸ ਰੀਤਿਕਾ ਸੀਪਾਰੁਕ, ਸ੍ਰੀ ਸੰਦੀਪ ਕੌੜਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਉਨ•ਾਂ ਦੇ ਨਾਲ ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।