• Home
  • ਫ਼ੌਜ ‘ਚ ਰਹਿ ਕੇ ਦੇਸ਼ ਦੀ ਸੇਵਾ ਨਾ ਕੀਤੀ-ਮਾਰਿਆ ਗਿਆ ਕੁੱਤੇ ਦੀ ਮੌਤ

ਫ਼ੌਜ ‘ਚ ਰਹਿ ਕੇ ਦੇਸ਼ ਦੀ ਸੇਵਾ ਨਾ ਕੀਤੀ-ਮਾਰਿਆ ਗਿਆ ਕੁੱਤੇ ਦੀ ਮੌਤ

ਸ਼੍ਰੀਨਗਰ : ਕਸ਼ਮੀਰ 'ਚ ਫ਼ੌਜ ਅਤੇ ਪੁਲਿਸ ਦੇ ਸਾਂਝੇ ਅਪਰੇਸ਼ਨ 'ਚ ਸੋਪੀਆ ਇਲਾਕੇ 'ਚ ਦੋ ਅੱਤਵਾਦੀ ਮਾਰੇ ਗਏ। ਸੁਰਧਖਿਆ ਬਲਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਹਲਕੇ 'ਚ ਕਈ ਅੱਤਵਾਦੀ ਛੁਪੇ ਹੋਏ ਹਨ। ਜਿਵੇਂ ਹੀ ਫੌਜ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਫੌਜ ਨੇ ਮੋਰਚਾ ਸੰਭਾਲਿਆ ਤੇ ਦੋਹਾਂ ਅੱਤਵਾਦੀਆਂ ਨੂੰ ਮਾਰ ਮੁਕਾਇਆ।
ਇਥੇ ਜ਼ਿਕਰਯੋਗ ਹੈ ਕਿ ਇਨਾ ਦੋਹਾਂ ਅੱਤਵਾਦੀਆਂ 'ਚ ਇਦਰੀਸ ਨਾਂ ਦਾ ਉਹ ਨੌਜਵਾਨ ਵੀ ਸ਼ਾਮਲ ਹੈ ਜਿਹੜਾ ਕੁਝ ਸਮਾਂ ਪਹਿਲਾਂ ਫ਼ੌਜ ਛੱਡ ਕੇ ਅੱਤਵਾਦੀਆਂ ਨਾਲ ਰਲ ਗਿਆ ਸੀ। ਉਹ ਹਿਜ਼ਬੁਲ ਮਜਾਹਿਦੀਨ 'ਚ ਸ਼ਾਮਲ ਹੋ ਗਿਆ ਸੀ ਤੇ ਹੁਣ ਤਕ ਘਾਟੀ 'ਚ ਹੋਏ ਕਈ ਹਮਲਿਆਂ 'ਚ ਲੋੜੀਂਦਾ ਸੀ।