• Home
  • ਦੇਸ਼ ਭਗਤ ਬਾਬਾ ਭਕਨਾ ਜੀ ਦੇ ਸਕੂਲ ਵਿਚ ਅਸੀ ਮਾਨ ਮਹਿਸੂਸ ਕਰਦੇ ਹਾ-ਓਮ ਪ੍ਰਕਾਸ਼ ਸੋਨੀ

ਦੇਸ਼ ਭਗਤ ਬਾਬਾ ਭਕਨਾ ਜੀ ਦੇ ਸਕੂਲ ਵਿਚ ਅਸੀ ਮਾਨ ਮਹਿਸੂਸ ਕਰਦੇ ਹਾ-ਓਮ ਪ੍ਰਕਾਸ਼ ਸੋਨੀ

ਅੰਮ੍ਰਿਤਸਰ/ਭਕਨਾ ਕਲਾਂ, 10 ਫਰਵਰੀ;  ਮਹਾਨ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਜੀ ਵੱਲੋਂ ਸਥਾਪਿਤ ਕੀਤਾ ਜਨਤਾ ਹਾਈ ਸਕੂਲ ਜੋ ਹੁਣ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭਕਨਾ ਕਲਾਂ ਦੇ ਨਾ ਨਾਲ ਦੇਸ਼ ਤੇ ਵਿਦੇਸ ਵਿਚ ਪ੍ਰਸਿੱਧ ਹੈ  ਵਿਖੇ ਅੱਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵੱਜੋ ਪੁੱਜੇ। ਇਸ ਸਮਾਗਮ ਦੌਰਾਨ ਸਭ ਤੋਂ ਪਹਿਲਾ ਸਿੱਖਿਆ ਮੰਤਰੀ ਬਾਬਾ ਭਕਨਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਨਾਂ• ਦੀ ਸਮਾਧ ਤੇ ਪਹੁੰਚੇ ਜਿੱਥੇ ਬਾਬਾ ਜੀ ਦੇ ਪਰਿਵਾਰਕ ਮੈਂਬਰ ਹਜਾਰਾ ਸਿੰਘ ਗਿੱਲ ਤੇ ਸਮੂਹ ਪਰਿਵਾਰ ਵੱਲੋਂ ਬਾਬਾ ਜੀ ਦੀ ਫੋਟੋ ਤੇ ਸਿਰੋਪਾਓ ਦੇ ਕਿ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਮਾਗਮ ਦੌਰਾਨ ਪ੍ਰਿੰ.ਸ਼ਰਨਜੀਤ ਕੌਰ ਨੇ ਸਕੂਲ ਦੀ ਰਿਪੋਰਟ ਪੇਸ਼ ਕੀਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। 
 ਇਸ ਮੌਕੇ ਸਿੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀ ਉਸ ਦੇਸ਼ ਭਗਤ ਦੇ ਸਕੂਲ ਵਿਚ ਆਏ ਹਾ ਜਿਨਾਂ• ਨੇ ਦੇਸ਼ ਲਈ ਆਪਣੀ ਪੂਰੀ ਜਿੰਦਗੀ ਕੁਰਬਾਨ ਕਰ ਦਿੱਤੀ ਅਤੇ ਸਰਹੱਦੀ ਇਲਾਕੇ ਦੇ ਬੱਚਿਆ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਦਾ ਨਿਰਮਾਣ ਕੀਤਾ। ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਭਕਨਾ ਕਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਐਲਾਣ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਮਿਆਰੀ ਸਿਖਿਆ ਦੇਣ ਲਈ ਵਚਨ ਬੱਧ ਹੈ ਅਤੇ ਸਾਰੇ ਪੰਜਾਬ ਵਿਚ 5000 ਦੇ ਕਰੀਬ ਸਮਾਰਟ ਸਕੂਲ ਬਣਾਏ ਜਾ ਰਹੇ ਹਨ ਤੇ ਅੱਜ ਅਸੀ ਬਾਬਾ ਭਕਨਾ ਜੀ ਦੇ ਸਕੂਲ ਨੂੰ ਵੀ ਸਮਾਰਟ ਸਕੂਲ ਬਣਾਉਣ ਦਾ ਐਲਾਣ ਕਰਦੇ ਹੋਏ ਮਾਨ ਮਹਿਸੂਸ ਕਰ ਰਹੇ ਹਾ ਅਤੇ ਨਾਲ ਹੀ ਸਕੂਲ ਦੇ ਕਮਰਿਆ ਅੱਗੇ ਬਰਾਂਡੇ ਦੇ ਨਿਰਮਾਣ ਲਈ ਰਾਸ਼ੀ ਦੇਣ ਦੀ ਘੋਸ਼ਣਾ ਕਰਦੇ ਹਾ। ਸ੍ਰੀ ਸੋਨੀ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਕਿਹਾ ਕਿ ਅਗਲੇ ਸੈਸ਼ਨ ਦੌਰਾਨ ਇਸ ਸਕੂਲ ਵਿੱਚ ਲੜਕੀਆਂ ਲਈ ਮੈਡੀਕਲ ਅਤੇ ਨਾਨ ਮੈਡੀਕਲ ਦੀ ਪੜ•ਾਈ ਕਰਵਾਈ ਜਾਵੇਗੀ। 
 ਸਿਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਿਖਿਆ ਅਤੇ ਸਿਹਤ ਪ੍ਰਤੀ ਬਹੁਤ ਗੰਭੀਰ ਹੈ ਅਤੇ ਇਨ•ਾਂ ਦੋਹਾਂ ਕੰਮਾਂ ਵਿੱਚ ਕਿਸੇ ਤਰ੍ਰਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਸੋਨੀ ਨੇ ਕਿਹਾ ਕਿ ਬਾਰਡਰ ਏਰੀਆ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰ ਕਰ ਦਿੱਤੀਆ ਗਈਆਂ ਹਨ ਅਤੇ ਸਾਡੇ ਅਧਿਆਪਕ ਹੁਣ ਐਕਸਟਰਾ ਕਲਾਸਾਂ ਲਗਾ ਕੇ ਬੱਚਿਆਂ ਨੂੰ ਪੜ•ਾ ਰਹੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਉਨ•ਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਨਤੀਜੇ ਵਧੀਆ ਆਉਣਗੇ। 
 ਸਕੂਲ ਦੀ  ਪ੍ਰਿੰਸੀਪਲ ਸ਼ਰਨਜੀਤ ਕੌਰ ਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਜੀ ਨੂੰ ਵਿਸ਼ੇਸ ਤੌਰ ਤੇ ਸਨਮਾਨ ਚਿੰਨ• ਦੇ ਕਿ ਸਨਮਾਨਿਤ ਕੀਤਾ। 
 ਇਸ ਮੌਕੇ ਜਿਲਾਂ• ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ, ਪ੍ਰਿੰ.ਸ਼ਰਨਜੀਤ ਕੌਰ,ਪ੍ਰਿੰ.ਸੁਨੀਲ ਗੁਪਤਾ, ਪ੍ਰਿੰ.ਕੁਲਵਿੰਦਰਜੀਤ ਕੌਰ,ਸਮਾਜ ਸੇਵੀ ਵਿਨੋਦ ਕੁਮਾਰ ਸਰਪੰਚ,ਬਾਬਾ ਜੀ ਦੇ ਪਰਿਵਾਰਕ ਮੈਂਬਰ ਹਜਾਰਾ ਸਿੰਘ ਗਿੱਲ,ਲਾਟੀ ਸ਼ਾਹ ਭਕਨਾ,ਡਾ.ਭੁਪਿੰਦਰ ਸਿੰਘ , ਲੈਕ.ਹਰਮੀਤ ਸਿੰਘ,  ਹੀਰਾ ਸਿੰਘ ਸਰਪੰਚ ਭਕਨਾ ਕਲਾਂ,ਮਖਤੂਲ ਸਿੰਘ ਸਰਪੰਚ,ਦਲਵਿੰਦਰ ਸਿੰਘ ਸਰਪੰਚ,ਸੁਖਵਿੰਦਰ ਸਿੰਘ ਸਰਪੰਚ ਭਕਨਾ ਖੁਰਦ,ਮੋਹਨਜੀਤ ਸਿੰਘ ਚੀਚਾ,ਬਲਵਿੰਦਰ ਸਿੰਘ ਭਕਨਾ ਖੁਰਦ,ਦਿਲਬਾਗ ਸਿੰਘ ਭਕਨਾ,ਮਨਜੀਤ ਸਿੰਘ ਗਿੱਲ,ਤਰਸੇਮ ਸਿੰਘ ਬੱਬੂ ,ਦਿਲਬਾਗ ਸਿੰਘ ਭੱਠੇਵਾਲਾ,ਸਾਬੇ ਸ਼ਾਹ ਭਕਨਾ,ਸੁਖਵਿੰਦਰ ਸਿੰਘ ਹੇਅਰ,ਡਾ.ਗੁਰਬਲਜੀਤ ਸਿੰਘ ਚੀਚਾ,ਮੈਂਡਮ ਹਰਲੀਨ ਕੌਰ,ਮੈਡਮ ਨਿਰਮਲ ਕੌਰ,ਮੈ.ਕਮਲਜੀਤ ਕੌਰ,ਲੈਕ.ਸੁਦਰਸ਼ਨ ਕੁਮਾਰ,ਵਿਸਾਲ ਕੁਮਾਰ,ਮਾ.ਕੁਲਵੰਤ ਸਿੰਘ,ਮਾ.ਅਮਨਦੀਪ ਭਕਨਾ, ਦਿਲਬੀਰ ਸਿੰਘ ਸਰਪੰਚ, ਗੁਰਦੀਪ ਸਿੰਘ, ਸੁੱਖ ਭਕਨਾ ਖੁਰਦ, ਰਕੇਸ ਗੁਜਰਾਲ ਭਕਲਾ, ਪ੍ਰਧਾਨ ਸਰਬਜੀਤ ਸਿੰਘ ਨਗਰ, ਮਾਸਟਰ ਜਸਬੀਰ ਸਿੰਘ ਭਕਨਾ ਖੁਰਦ ਹਾਜਰ ਸਨ।