• Home
  • ਵੋਟ ਪਾਉਣ ਆਏ ਵਿਅਕਤੀ ਦੀ ਦਿਲ ਦੇ ਦੌਰੇ ਕਾਰਨ ਮੌਤ

ਵੋਟ ਪਾਉਣ ਆਏ ਵਿਅਕਤੀ ਦੀ ਦਿਲ ਦੇ ਦੌਰੇ ਕਾਰਨ ਮੌਤ

ਫਤਿਹਗੜ ਸਾਹਿਬ, (ਖ਼ਬਰ ਵਾਲੇ ਬਿਊਰੋ) : ਫ਼ਤਿਹਗੜ ਜ਼ਿਲੇ ਦੇ ਪਿੰਡ ਚਨਾਰਥਲ ਕਲਾਂ ਦੇ 44 ਸਾਲਾ ਦੇ ਵਿਅਕਤੀ ਦੀ ਵੋਟ ਪਾਉਣ ਤੋਂ ਬਾਅਦ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦਾ ਨਾਂ ਰਾਜ ਕੁਮਾਰ ਹੈ, ਜੋ ਕਿ ਕਰਿਆਨੇ ਦੀ ਦੁਕਾਨ ਕਰਦਾ ਸੀ। ਕਿਹਾ ਜਾ ਰਿਹਾ ਹੈ ਕਿ ਵੋਟ ਪਾਉਣ ਤੋਂ ਬਾਅਦ ਉਸ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਤੇ ਤੁਰੰਤ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ।