• Home
  • ਸਿਵਲ ਸਰਜਨ ਮੋਹਾਲੀ ਨੂੰ ਤਰੱਕੀ – ਡਾ. ਰੀਟਾ ਭਾਰਦਵਾਜ ਬਣੇ ਡਾਇਰੈਕਟਰ, ਐਨ.ਐਚ.ਐਮ, ਪੰਜਾਬ

ਸਿਵਲ ਸਰਜਨ ਮੋਹਾਲੀ ਨੂੰ ਤਰੱਕੀ – ਡਾ. ਰੀਟਾ ਭਾਰਦਵਾਜ ਬਣੇ ਡਾਇਰੈਕਟਰ, ਐਨ.ਐਚ.ਐਮ, ਪੰਜਾਬ

         ਮੋਹਾਲੀ, : ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੂੰ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ), ਪੰਜਾਬ ਵਜੋਂ ਤਰੱਕੀ ਹਾਸਲ ਹੋਈ ਹੈ। ਉਨ•ਾਂ ਦੀ ਨਵੀਂ ਨਿਯੁਕਤੀ ਦੇ ਹੁਕਮ ਵਧੀਕ ਮੁੱਖ ਸਕੱਤਰ, ਸਿਹਤ ਤੇ ਪਰਵਾਰ ਭਲਾਈ ਵਿਭਾਗ,ਪੰਜਾਬ ਸ੍ਰੀ ਸਤੀਸ਼ ਚੰਦਰਾ ਨੇ ਅੱਜ ਜਾਰੀ ਕੀਤੇ ਹਨ। ਡਾ. ਭਾਰਦਵਾਜ ਨੇ 8 ਜੁਲਾਈ 2017 ਨੂੰ ਬਤੌਰ ਸਿਵਲ ਸਰਜਨ ਮੋਹਾਲੀ ਵਿਖੇ ਡਿਊਟੀ ਸੰਭਾਲੀ ਸੀ। ਇਸ ਤੋਂ ਪਹਿਲਾਂ ਉਹ ਜ਼ਿਲ•ਾ ਨਵਾਂਸ਼ਹਿਰ ਦੇ ਸਿਵਲ ਸਰਜਨ ਵਜੋਂ ਸੇਵਾਵਾਂ ਦੇ ਰਹੇ ਸਨ। ਡਾ. ਭਾਰਦਵਾਜ ਜ਼ਿਲ•ਾ ਮੋਹਾਲੀ ਦੇ ਸਿਵਲ ਸਰਜਨ ਬਣਨ ਤੋਂ ਪਹਿਲਾਂ ਇਥੇ ਹੀ ਵੱਖ-ਵੱਖ ਸਮੇਂ ਦੌਰਾਨ ਜ਼ਿਲ•ਾ ਟੀਕਾਕਰਨ ਅਫ਼ਸਰ ਅਤੇ ਸਹਾਇਕ ਸਿਵਲ ਸਰਜਨ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਡਾ. ਭਾਰਦਵਾਜ ਨੇ ਅਪਣੇ ਕਾਰਜਕਾਲ ਦੌਰਾਨ ਵੱਖ-ਵੱਖ ਕੌਮੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਜ਼ਿਲ•ੇ ਵਿਚ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ 'ਚ ਪੂਰਾ ਯੋਗਦਾਨ ਪਾਇਆ। ਉਹ ਅਪਣਾ ਨਵਾਂ ਅਹੁਦਾ ਆਉਂਦੇ ਸੋਮਵਾਰ ਨੂੰ ਚੰਡੀਗੜ• ਵਿਖੇ ਸੰਭਾਲ ਲੈਣਗੇ।