• Home
  • 5000 ਆਂਗਨਵਾੜੀ ਵਰਕਰਾਂ ਵੱਲੋਂ ਚੋਣਾਂ ਲੜਨ ਦਾ ਐਲਾਨ -ਚੋਣ ਕਮਿਸ਼ਨ ਨੂੰ ਕਿਹਾ “ਸਾਡੀ ਵੋਟਾਂ ‘ਚ ਡਿਊਟੀ ਨਾ ਲਗਾਇਓ”

5000 ਆਂਗਨਵਾੜੀ ਵਰਕਰਾਂ ਵੱਲੋਂ ਚੋਣਾਂ ਲੜਨ ਦਾ ਐਲਾਨ -ਚੋਣ ਕਮਿਸ਼ਨ ਨੂੰ ਕਿਹਾ “ਸਾਡੀ ਵੋਟਾਂ ‘ਚ ਡਿਊਟੀ ਨਾ ਲਗਾਇਓ”

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਪੰਜਾਬ ਵਿਚ 5 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪੰਚਾਇਤੀ ਚੋਣਾਂ ਲੜਨਗੀਆਂ। ਆਲ ਪੰਜਾਬ ਆਂਗਣਵਾੜੀ ਇੰਪਲਾਈਜ਼ ਯੂਨੀਅਨ ਦਾ ਇਕ ਵਫ਼ਦ ਪ੍ਰਧਾਨ ਹਰਗੋਬਿੰਦ ਕੌਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਆਂਗਣਵਾੜੀਆਂ ਨੂੰ ਚੋਣ ਪ੍ਰਕ੍ਰਿਆ ਲਈ ਬੂਥ ਲੈਵਲ ਅਧਿਕਾਰੀ ਨਾ ਨਿਯੁਕਤ ਕੀਤਾ ਜਾਵੇ , ਕਿਓਂਕਿ ਵਰਕਰਾਂ ਪੰਚਾਇਤੀ ਚੋਣਾਂ ਵਿਚ ਚੋਣ ਲੜਨ ਦੀ ਤਿਆਰੀ ਵਿਚ ਹਨ।
ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਵਿਚ ਵੀ ਹਰ ਬਲਾਕ ਚੋ ਔਸਤਨ 9 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਰਪੰਚੀ ,ਪੰਚੀ ਅਤੇ ਪੰਚਾਇਤ ਸਮਿਤੀ ਦੀ ਚੋਣ ਜਿੱਤੀ ਸੀ। ਸਾਲ 2012 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਰਾਜਵਿੰਦਰ ਕੌਰ ਭਾਗੀਕੇ ,ਜੋ ਕੇ ਆਂਗਣਵਾੜੀ ਵਰਕਰ ਸੀ ,ਨੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਜਿੱਤੀ ਸੀ। ਅਸਲ ਵਿਚ ਪੰਚਾਇਤੀ ਚੋਣਾਂ ਵਿਚ ਔਰਤਾਂ ਲਈ ਸੀਟਾਂ ਰਾਖਵੀਆਂ ਹੋਣ ਕਰਕੇ ਮਹਿਲਾ ਉਮੀਦਵਾਰਾਂ ਦੀ ਘਾਟ ਰਹਿੰਦੀ ਹੈ। ਜਿਸਦੀ ਪੂਰਤੀ ਆਂਗਣਵਾੜੀਆਂਹੀ ਕਰਦੀਆਂ ਹਨ।  ਉਂਜ ਵੀ ਘਰ ਘਰ ਵਿਚ ਜਾਣ ਕਾਰਨ ਆਂਗਣਵਾੜੀ ਜਾਣਿਆ -ਪਹਿਚਾਣਿਆ ਚਿਹਰਾ ਹੁੰਦੀਆਂ ਹਨ' ਕਿਓਂਕਿ ਸਰਕਾਰਾਂ ਵੀ ਉਨ੍ਹਾਂ ਨੂੰ ਵਲੰਟੀਅਰ ਮੰਨਦੀਆਂ ਹਨ ।ਇਸ ਕਰਕੇ ਉਨ੍ਹਾਂ ਦੇ ਚੋਣ ਲੜਨ ਤੇ ਵੀ ਕੋਈ ਪਾਬੰਦੀ ਨਹੀਂ ਹੈ। ਪਰ ਇਸ ਵਾਰ ਆਉਣ ਵਾਲੀਆਂ ਚੋਣਾਂ ਲਈ ਉਨ੍ਹਾਂ ਦੀ ਡਿਊਟੀ ਬੂਥ ਲੈਵਲ ਅਧਿਕਾਰੀ ਵਜੋਂ ਵਰਤਣ ਦਾ ਫੈਸਲਾ ਭਾਰਤ ਦੇ ਚੋਣ ਆਯੋਗ ਵੱਲੋ ਕੀਤਾ ਗਿਆ ਸੀ। ਇਸਤੋਂ ਪਹਿਲਾ ਵੀ ਉਨ੍ਹਾਂ ਦੀ ਡਿਊਟੀ ਬੂਥ ਲੈਵਲ ਅਧਿਕਾਰੀ ਵਜੋਂ ਲਗਾਈ ਜਾਂਦੀ ਰਹੀ ਹੈ ,ਪਰ ਪਿਛਲੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋ ਸ਼ਿਕਾਇਤ ਕਰਨ ਤੇ ਉਨ੍ਹਾਂ ਨੂੰ ਇਸ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਸੀ। ਬੂਥ ਲੈਵਲ ਅਧਿਕਾਰੀ ਦਾ ਕੰਮ ਨਵੀਆਂ ਵੋਟਾਂ ਬਣਾਉਣਾ , ਦੁਨੀਆਂ ਤੋਂ ਵਿਦਾ ਹੋ ਚੁੱਕੇ ਅਤੇ ਵਿਆਹ ਕੇ ਹੋਰ ਸਟੇਸ਼ਨਾਂ ਤੇ ਜਾ ਚੁੱਕੇ ਵੋਟਰਾਂ ਦੀਆ ਵੋਟਰਾਂ ਕੱਟਣੀਆਂ ਅਤੇ ਘਰ ਘਰ ਜਾਂਚ ਕਰਨੀ ਸ਼ਾਮਿਲ ਹੈ।