• Home
  • ਬਿੱਟੂ ਨੇ ਏਸ਼ੀਅਨ ਬਾਕਸਿੰਗ ਚੈਂਪਿਅਨਸ਼ਿਪ ਜੇਤੂ ਨੂੰ ਕੀਤਾ ਸਨਮਾਨਿਤ-ਓਲੰਪਿਕ ਵਿੱਚ ਗੋਲਡ ਮੈਡਲ ਹਾਸਿਲ ਕਰਨਾ ਹੀ ਉਦੇਸ਼ : ਸਿਮਰਨਜੀਤ

ਬਿੱਟੂ ਨੇ ਏਸ਼ੀਅਨ ਬਾਕਸਿੰਗ ਚੈਂਪਿਅਨਸ਼ਿਪ ਜੇਤੂ ਨੂੰ ਕੀਤਾ ਸਨਮਾਨਿਤ-ਓਲੰਪਿਕ ਵਿੱਚ ਗੋਲਡ ਮੈਡਲ ਹਾਸਿਲ ਕਰਨਾ ਹੀ ਉਦੇਸ਼ : ਸਿਮਰਨਜੀਤ

ਲੁਧਿਆਣਾ, 1 ਮਈ ਕਾਂਗਰਸ ਦੇ ਉਮੀਦਵਾਰ ਐਮਪੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਬੈਂਕਾਕ ਵਿੱਚ ਹੋਈ ਏਸ਼ੀਅਨ ਬਾਕਸਿੰਗ ਚੈਂਪਿਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਸਿਮਰਨਜੀਤ ਕੌਰ ਨੂੰਸਨਮਾਨਿਤ ਕੀਤਾ। ਬਿੱਟੂ ਨੇ ਕਿਹਾ ਕਿ ਸਿਮਰਨਜੀਤ ਕੌਰ ਨੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ ਪੰਜਾਬ ਨੂੰ ਸਨਮਾਨ ਦਵਾਇਆ। ਉਨ•ਾਂ ਕਿਹਾ ਕਿ ਕਾਂਗਰਸ ਦੇਸ਼ ਵਿੱਚ ਖਿਲਾਡੀਆਂ ਦੀ ਸੁਵਿਧਾਵਾਂ ਲਈ ਇੰਫਰਾਸਟ੍ਰਕਚਰਦਾ ਵਿਕਾਸ ਕਰਨ ਲਈ ਵਚਨਵੱਧ ਹੈ। ਸੂਬੇ ਦੇ ਖਿਡਾਰੀਆਂ ਲਈ ਭਵਿੱਖ ਨੂੰ ਦੇਖਦੇ ਹੋਏ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਲਾਡੀਆਂ ਲਈ ਹੋਰ ਵੀ ਯਤਨ ਕੀਤੇ ਜਾਣਗੇ।ਇਸ ਮੋਕੇ ਤੇ ਬੋਲਦੇ ਹੋਏ ਸਿਮਰਨਜੀਤ ਕੌਰ ਨੇ ਕਿਹਾ ਕਿ ਓਲੰਪਿਕ ਵਿੱਚ ਗੋਲਡ ਮੈਡਲ ਹਾਸਿਲ ਕਰਨਾ ਹੀ ਉਨ•ਾਂ ਦਾ ਹੁਣ ਮੁੱਖ ਉਦੇਸ਼ ਹੈ। ਇਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੀ ਹੈ। ਇਸ ਮੋਕੇ ਤੇ ਡੀਐਸਓ ਰਵਿੰਦਰ ਸਿੰਘ,ਹਰਪ੍ਰੀਤ ਸੰਧੂ ਤੋਂ ਇਲਾਵਾ ਹੋਰ ਕਈ ਸੀਨੀਅਰ ਕਾਂਗਰਸੀ ਨੇਤਾ ਮੋਜੂਦ ਸਨ।