• Home
  • ਮੋਦੀ ਨੂੰ ਵੱਡਾ ਝਟਕਾ :- ਸੁਪਰੀਮ ਕੋਰਟ ਨੇ ਰਾਫੇਲ ਸੌਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਕੀਤੇ ਜਾਂਚ ਦੇ ਹੁਕਮ- ਚੋਣ ਕਮਿਸ਼ਨ ਨੇ ਮੋਦੀ ਦੀ ਫ਼ਿਲਮ ਤੇ ਲਗਾਈ ਰੋਕ

ਮੋਦੀ ਨੂੰ ਵੱਡਾ ਝਟਕਾ :- ਸੁਪਰੀਮ ਕੋਰਟ ਨੇ ਰਾਫੇਲ ਸੌਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਕੀਤੇ ਜਾਂਚ ਦੇ ਹੁਕਮ- ਚੋਣ ਕਮਿਸ਼ਨ ਨੇ ਮੋਦੀ ਦੀ ਫ਼ਿਲਮ ਤੇ ਲਗਾਈ ਰੋਕ

ਨਵੀਂ ਦਿੱਲੀ :- ਜਿੱਥੇ ਪੂਰੇ ਦੇਸ਼ ਵਿੱਚ ਹੁਣ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਜ਼ਾਬਤਾ ਲੱਗਿਆ ਹੋਇਆ ਹੈ ,ਅਤੇ ਕੱਲ ਤੋਂ ਦੋ ਦਰਜਨ ਦੇ ਕਰੀਬ ਰਾਜਾਂ ਚ ਪਹਿਲੇ ਗੇੜ ਦੀਆਂ ਵੋਟਾਂ ਪੈਣੀਆਂ ਹਨ ।ਚੋਣ ਕਮਿਸ਼ਨ ਦਾ ਦੇਸ਼ ਚ ਰਾਜ ਹੋਣ ਕਰਕੇ ਸੁਪਰੀਮ ਕੋਰਟ ਨੇ ਅੱਜ ਆਜ਼ਾਦ ਫ਼ੈਸਲਾ ਲੈਂਦਿਆਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਝਟਕਾ ਦੇ ਦਿੱਤਾ ਹੈ । ਮਾਣਯੋਗ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਰਾਫੇਲ ਸੌਦੇ ਨਾਲ ਜੁੜੇ ਕਾਗਜ਼ਾਂ ਦੀ ਇਨਕੁਆਰੀ ਕਰਵਾਉਣ ਦੇ ਆਰਡਰ ਦੇ ਦਿੱਤੇ ਹਨ। ਜਦਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਕਾਗਜ਼ਾਂ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਰਾਫੇਲ ਸੌਦੇ ਦੇ ਲੀਕ ਹੋਏ ਦਸਤਾਵੇਜ਼ਾਂ ਨੂੰ ਸਬੂਤ ਵਜੋਂ ਮੰਨਣਯੋਗ ਹੈ ,ਜੋ ਕਿ ਮਾਮਲੇ ਦੀ ਸੁਣਵਾਈ ਦਾ ਹਿੱਸਾ ਹੋਣਗੇ ।
ਦੂਜੇ ਪਾਸੇ ਚੋਣ ਕਮਿਸ਼ਨ ਨੇ ਨਰਿੰਦਰ ਮੋਦੀ ਤੇ ਬਣਾਈ ਗਈ ਫਿਲਮ ਜੋ ਕਿ 11 ਅਪਰੈਲ ਨੂੰ ਰਿਲੀਜ਼ ਹੋਣੀ ਸੀ ,ਤੇ ਰੋਕ ਲਗਾ ਦਿੱਤੀ ਗਈ ਹੈ ।