• Home
  • ਸਰਜੀਕਲ ਸਟਰਾਇਕ ਦਾ ਇੱਕ ਹੋਰ ਵੀਡੀਉ ਆਇਆ ਸਾਹਮਣੇ, ਜਵਾਨ ਅੱਤਵਾਦੀਆਂ ਨੂੰ ਉਤਾਰ ਰਹੇ ਮੌਤ ਦੇ ਘਾਟ

ਸਰਜੀਕਲ ਸਟਰਾਇਕ ਦਾ ਇੱਕ ਹੋਰ ਵੀਡੀਉ ਆਇਆ ਸਾਹਮਣੇ, ਜਵਾਨ ਅੱਤਵਾਦੀਆਂ ਨੂੰ ਉਤਾਰ ਰਹੇ ਮੌਤ ਦੇ ਘਾਟ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): 29 ਸਤੰਬਰ ਨੂੰ ਸਰਜੀਕਲ ਸਟਰਾਇਕ ਦੇ ਦੋ ਸਾਲ ਪੂਰੇ ਹੋ ਰਹੇ ਹਨ ਤੇ ਫ਼ੌਜ ਨੇ ਇਸ ਦਾ ਇਕ ਹੋਰ ਵੀਡੀਉ ਜਾਰੀ ਕੀਤਾ ਹੈ ਜਿਸ ਵਿਚ ਫੌਜੀ ਜਵਾਨ ਪਾਕਿਸਤਾਨ ਅਧਿਕਾਰ ਵਾਲੇ ਕਸ਼ਮੀਰ 'ਚ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਦੇ ਦਿਖ ਰਹੇ ਹਨ। ਵੀਡੀਉ 'ਚ ਅੱਤਵਾਦੀ ਠਿਕਾਣੇ ਪੱਤਿਆਂ ਵਾਂਗ ਉਡਦੇ ਦਿਖ ਰਹੇ ਹਨ।
ਦਸ ਦਈਏ ਕਿ ਫੌਜ ਨੇ ਪਾਕਿ ਅਧਿਕਾਰ ਵਾਲੇ ਕਸ਼ਮੀਰ 'ਚ ਵੜ ਕੇ 40 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਤੇ ਉਨਾ ਦੇ ਕਈ ਠਿਕਾਣੇ ਤਬਾਹ ਕਰ ਦਿੱਤੇ ਸਨ।
ਫੌਜ ਨੂੰ ਅਜਿਹਾ ਕਿਉਂ ਕਰਨਾ ਪਿਆ-ਦਰਅਸਲ 18 ਸਤੰਬਰ ਨੂੰ ਪਾਕਿ ਸਿਖਿਅਤ ਅੱਤਵਾਦੀਆਂ ਨੇ ਉੜੀ ਖੇਤਰ 'ਚ ਭਾਰਤੀ ਫੌਜ ਦੇ ਕੈਂਪ 'ਤੇ ਹਮਲਾ ਕਰ ਦਿੱਤਾ ਸੀ ਤੇ ਉਸ ਤੋਂ ਕੁਝ ਦਿਨ ਪਹਿਲਾਂ ਪਠਾਨਕੋਟ ਏਅਰਬੇਸ 'ਤੇ ਹਮਲਾ ਹੋਇਆ ਸੀ। ਭਾਰਤੀ ਫੌਜ ਨੇ ਇਨਾਂ ਕਿਰਾਏ ਦੇ ਟੱਟੂਆਂ ਨੂੰ ਸਬਕ ਸਿਖਾਉਣ ਲਈ ਸਰਜੀਕਲ ਸਟਰਾਇਕ ਨੂੰ ਅੰਜ਼ਾਮ ਦਿੱਤਾ ਸੀ।