• Home
  • ਜਸਟਿਸ ਜੇ.ਐਸ. ਦਾ ਨਾਰੰਗ ਦੇਹਾਂਤ-ਮੁੱਖ ਮੰਤਰੀ ਵੱਲੋਂ ਮੌਤ ‘ਤੇ ਦੁੱਖ ਪ੍ਰਗਟ

ਜਸਟਿਸ ਜੇ.ਐਸ. ਦਾ ਨਾਰੰਗ ਦੇਹਾਂਤ-ਮੁੱਖ ਮੰਤਰੀ ਵੱਲੋਂ ਮੌਤ ‘ਤੇ ਦੁੱਖ ਪ੍ਰਗਟ

ਚੰਡੀਗੜ•, 27 ਮਈ (ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਜੇ.ਐਸ. ਨਾਰੰਗ ਦੀ ਮੌਤ ਲੂ'ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ, ਜਿਨ•ਾਂ ਦਾ ਅੱਜ ਦੁਪਹਿਰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। 73 ਵਰਿ•ਆਂ ਦੇ ਜਸਟਿਸ ਨਾਰੰਗ ਆਪਣੇ ਪਿੱਛੇ ਆਪਣੀ ਪਤਨੀ ਰਮਿੰਦਰ ਨਾਰੰਗ ਅਤੇ ਦੋ ਪੁੱਤਰ ਅਮਿਤਜੀਤ ਨਾਰੰਗ ਅਤੇ ਰਿਪਜੀਤ ਨਾਰੰਗ ਨੂੰ ਛੱਡ ਗਏ  ਹਨ।
ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਨਾਰੰਗ ਨੂੰ ਇੱਕ ਉੱਘੇ ਕਾਨੂੰਨਦਾਨ ਅਤੇ ਯੋਗ ਪ੍ਰਸ਼ਾਸਕ ਤੋਂ ਇਲਾਵਾ ਇੱਕ ਵਧੀਆ ਇਨਸਾਨ ਵੀ ਦੱਸਿਆ ਜੋ ਕਿ ਵੱਖ-ਵੱਖ ਤਰ•ਾਂ ਦੀਆਂ ਖੂਬੀਆਂ ਨਾਲ ਭਰਪੂਰ ਸਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਸਟਿਸ ਨਾਰੰਗ ਦੀ ਮੌਤ ਨਾਲ ਕਾਨੂੰਨ ਦੇ ਖੇਤਰ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਨੇੜਲੇ ਭਵਿੱਖ ਵਿੱਚ ਭਰਿਆ ਜਾਣਾ ਮੁਸ਼ਕਿਲ ਹੈ। ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਇਹ ਨਾਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਲਈ ਬਲ ਬਖ਼ਸ਼ਣ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ। ਉਨ•ਾਂ ਨੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਵੀ ਪਰਮਾਤਮਾ ਅੱਗੇ ਅਰਦਾਸ ਕੀਤੀ। ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਰੇਤ ਖਣਨ ਦੀ ਬੋਲੀ ਦੌਰਾਨ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਜਸਟਿਸ ਨਾਰੰਗ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਗਠਿਤ ਕੀਤਾ ਸੀ। ਪਰਿਵਾਰ ਦੇ ਮੈਂਬਰਾਂ ਅਨੁਸਾਰ ਜਸਟਿਸ ਨਾਰੰਗ ਦਾ ਅੰਤਿਮ ਸੰਸਕਾਰ 28 ਮਈ (ਸੋਮਵਾਰ) ਨੂੰ ਬਾਅਦ ਦੁਪਹਿਰ 4:30 ਵਜੇ ਸੈਕਟਰ 25 ਦੇ ਬਿਜਲਈ ਸ਼ਮਸ਼ਾਨਘਾਟ ਵਿਖੇ ਹੋਵੇਗਾ।