• Home
  • ਪੈਟਰੋਲ ਹੋ ਗਿਆ 90 ਤੋਂ ਪਾਰ

ਪੈਟਰੋਲ ਹੋ ਗਿਆ 90 ਤੋਂ ਪਾਰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨ ਵਿਰੋਧੀ ਪਾਰਟੀਆਂ ਨੇ ਭਾਵੇਂ ਤੇਲ ਦੀਆਂ ਵਧ ਰਹੀਆਂ ਕੀਮਤਾਂ ਵਿਰੁਧ ਕੇਂਦਰ ਸਰਕਾਰ ਵਿਰੁਧ ਦੇਸ਼ ਵਿਆਪੀ ਬੰਦ ਵੀ ਕੀਤਾ ਪਰ ਤੇਲ ਦੀਆਂ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਫਿਰ ਪੈਟਰੋਲ ਤੇ ਡੀਜ਼ਲ ਦੀ ਕੀਮਤ 14-14 ਪੈਸੇ ਵਧ ਗਈ। ਭਾਵੇਂ ਮੁੰਬਈ ਵਿਚ ਪੈਟਰੋਲ 88.26 ਰੁਪਏ ਹੋ ਗਿਆ ਤੇ ਦਿੱਲੀ ਵਿਚ ਇਹ 80.87 ਰੁਪਏ ਮਿਲ ਰਿਹਾ ਹੈ ਪਰ ਦੇਸ਼ ਦਾ ਇਕ ਅਜਿਹਾ ਸ਼ਹਿਰ ਵੀ ਹੈ ਜਿਥੇ ਪੈਟਰੋਲ 90.33 ਰੁਪਏ ਵਿਕ ਰਿਹਾ ਹੈ। ਇਹ ਹੈ ਮਹਾਰਾਸ਼ਟਰ ਦਾ ਪਰਭਣੀ ਜਿਥੇ ਅੱਜ ਪੈਟਰੋਲ ਦੀ ਕੀਮਤ 'ਚ 33 ਪੈਸੇ ਵਾਧਾ ਹੋਇਆ। ਪੰਜਾਬ 'ਚ ਅੱਜ ਪੈਟਰੋਲ ਦੀ ਕੀਮਤ 86.68 ਰੁਪਏ ਤੇ ਚੰਡੀਗੜ 'ਚ 77.86 ਰੁਪਏ ਹੋ ਗਈ ਹੈ।