• Home
  • ਥੁੜਚਿਰੀ ਰਾਹਤ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਫਿਰ ਲੱਗੇ ਉਪਰ ਨੂੰ ਛਾਲਾਂ ਮਾਰਨ

ਥੁੜਚਿਰੀ ਰਾਹਤ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਫਿਰ ਲੱਗੇ ਉਪਰ ਨੂੰ ਛਾਲਾਂ ਮਾਰਨ

ਨਵੀਂ ਦਿੱਲੀ : ਇੱਕ ਦੌਰ ਅਜਿਹਾ ਆਇਆ ਸੀ ਕਿ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਪੈਟਰੋਲ ਤੇ ਡੀਜ਼ਲ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਕੇ ਹੀ ਦਮ ਲੈਣਗੇ ਅਤੇ ਕਈ ਥਾਵਾਂ 'ਤੇ ਤਾਂ ਪੈਟਰੋਲ 90 ਰੁਪਏ ਨੂੰ ਪਾਰ ਵੀ ਕਰ ਗਿਆ ਸੀ। ਫਿਰ ਸਰਕਾਰ 'ਤੇ ਦਬਾਅ ਵਧਣਾ ਸ਼ੁਰੂ ਹੋਇਆ ਤੇ ਸਰਕਾਰ ਨੇ ਕੁਝ ਕਦਮ ਚੁੱਕੇ। ਇਸੇ ਦੌਰਾਨ ਪੈਟਰੋਲ ਤੇ ਡੀਜ਼ਲ ਹੌਲੀ ਹੌਲੀ ਹੇਠਾਂ ਨੂੰ ਆਉਣ ਲੱਗੇ ਤੇ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋਈ ਪਰ ਇਸ ਤਰਾਂ ਲਗਦਾ ਹੈ ਕਿ ਇਹ ਰਾਹਤ ਥੋੜਚਿਰੀ ਸੀ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਨੇ ਫਿਰ ਤੋਂ ਉਪਰ ਨੂੰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਥੇ ਬੀਤੇ ਕਲ ਤੇਲ ਦੀਆਂ ਕੀਮਤਾਂ ਵਧੀਆਂ ਸਨ ਉਥੇ ਹੀ ਅੱਜ ਵੀ ਪੈਟਰੋਲ 19 ਪੈਸੇ ਅਤੇ ਡੀਜ਼ਲ 30 ਪੈਸੇ ਮਹਿੰਗਾ ਹੋ ਗਿਆ।