• Home
  • ਜੇਤਲੀ ਤੇ ਮਾਲਿਆ ਨੂੰ ਮਿਲਦੇ ਅੱਖੀਂ ਦੇਖਿਆ : ਕਾਂਗਰਸ

ਜੇਤਲੀ ਤੇ ਮਾਲਿਆ ਨੂੰ ਮਿਲਦੇ ਅੱਖੀਂ ਦੇਖਿਆ : ਕਾਂਗਰਸ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਮਾਲਿਆ ਦੇ ਬਿਆਨ ਤੋਂ ਬਾਅਦ ਭਾਜਪਾ ਬੁਰੀ ਤਰਾਂ ਫਸ ਗਈ ਹੈ। ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਬਿਆਨ ਦੇ ਬਾਅਦ ਕਾਂਗਰਸ ਨੇ ਸਰਕਾਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਲੰਡਨ ਵਿਚ ਵਿਜੈ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਭਾਰਤ ਛੱਡਣ ਤੋਂ ਪਹਿਲਾਂ ਉਹ ਵਿੱਤ ਮੰਤਰੀ ਅਰੁਣ ਜੇਟਲੀ ਨਾਲ ਮਿਲਿਆ ਸੀ। ਜਿਸ ਮਗਰੋਂ ਵਿਰੋਧੀ ਧਿਰ ਅਰੁਣ ਜੇਟਲੀ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।। ਹੁਣ ਇਕ ਕਾਂਗਰਸ ਨੇਤਾ ਪੀ.ਐੱਲ. ਪੂਨੀਆ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਅਰੁਣ ਜੇਟਲੀ ਨੂੰ ਵਿਜੈ ਮਾਲਿਆ ਨਾਲ ਮਿਲਦੇ ਹੋਏ ਅੱਖੀਂ ਦੇਖਿਆ ਸੀ।
ਅਸਲ ਵਿਚ ਬੁੱਧਵਾਰ ਨੂੰ ਜਿਵੇਂ ਹੀ ਮਾਲਿਆ ਨੇ ਇਸ ਮੁਲਾਕਾਤ ਦਾ ਜ਼ਿਕਰ ਕੀਤਾ ਤਾਂ ਉਸ ਦੇ ਕੁਝ ਦੇਰ ਬਾਅਦ ਹੀ ਅਰੁਣ ਜੇਟਲੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਮਾਲਿਆ ਨਾਲ ਮਿਲੇ ਸਨ ਪਰ ਉਹ ਮੁਲਾਕਾਤ ਅਧਿਕਾਰਕ ਨਹੀਂ ਸੀ।। ਇਸ ਬਿਆਨ ਮਗਰੋਂ ਕਾਂਗਰਸ ਨੇਤਾ ਪੀ.ਐੱਲ. ਪੂਨੀਆ ਨੇ ਟਵੀਟ ਕੀਤਾ,''ਅਰੁਣ ਜੇਟਲੀ ਝੂਠ ਬੋਲ ਰਹੇ ਹਨ। ਮੈਂ ਉਨਾਂ ਨੂੰ ਸੈਂਟਰਲ ਹਾਲ ਵਿਚ ਮਾਲਿਆ ਨਾਲ ਬੈਠਕ ਕਰਦਿਆਂ ਦੇਖਿਆ ਸੀ।। ਇਹ ਬੈਠਕ ਮਾਲਿਆ ਦੇ ਲੰਡਨ ਜਾਣ ਤੋਂ 2 ਦਿਨ ਪਹਿਲਾਂ ਹੋਈ ਸੀ।
ਇਸ ਤੋਂ ਬਾਅਦ ਕਾਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੋਂ ਅਰੁਣ ਜੇਤਲੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸੁਤੰਤਰ ਜਾਂਚ ਦੀ ਮੰਗ ਕੀਤੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਪੂਨੀਆ ਨੂੰ ਨਾਲ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਤੇ ਦੋਸ਼ ਲਾਇਆ ਕਿ ਜੇਤਲੀ ਤੇ ਮਾਲਿਆ ਵਿਚਕਾਰ ਸੌਦਾ ਹੋਇਆ ਹੈ। ਜੇਤਲੀ ਨੇ ਜਾਣਬੁੱਝ ਕੇ ਸੀਬੀਆਈ ਤੇ ਈਡੀ ਨੂੰ ਨਹੀਂ ਦਸਿਆ ਗਿਆ ਕਿ ।ਮਾਲਿਆ ਵਿਦੇਸ਼ ਭੱਜ ਰਿਹਾ ਹੈ।