• Home
  • ਹਰਿਆਣਾ ਨੇ ਵੀ ਤੇਲ ਦੀ ਕੀਮਤ ‘ਚ 2.50 ਰੁਪਏ ਕਟੌਤੀ ਕੀਤੀ

ਹਰਿਆਣਾ ਨੇ ਵੀ ਤੇਲ ਦੀ ਕੀਮਤ ‘ਚ 2.50 ਰੁਪਏ ਕਟੌਤੀ ਕੀਤੀ

ਚੰਡੀਗੜ , (ਖ਼ਬਰ ਵਾਲੇ ਬਿਊਰੋ) : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਪੀਲ ਤੋਂ ਬਾਅਦ ਸੂਬਿਆਂ ਨੇ ਵੀ ਢਾਈ-ਢਾਈ ਰੁਪਏ ਪੈਟਰੋਲ ਤੇ ਡੀਜ਼ਲ ਦੀ ਕੀਮਤ ਘਟਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਫੈਸਲਾ ਲੈਂਦਿਆਂ ਹਰਿਆਣਾ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 2.50 ਘਟਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਛਤੀਸ਼ਗੜ, ਗੁਜਰਾਤ ਤੇ ਝਾਰਖੰਡ ਨੇ ਵੀ ਢਾਈ-ਢਾਈ ਰੁਪਏ ਪੈਟਰੋਲ ਤੇ ਡੀਜ਼ਲ ਦੀ ਕੀਮਤ ਘਟਾ ਦਿੱਤੀ।