• Home
  • ਪਾਕਿਸਤਾਨ : 200 ਮਹਿਲਾ ਡਾਕਟਰਾਂ ਅਤੇ ਨਰਸਾਂ ਨੂੰ ਬਲੈਕਮੇਲ ਕਰਨ ਵਾਲੇ ਨੂੰ 24 ਸਾਲ ਦੀ ਸਜ਼ਾ

ਪਾਕਿਸਤਾਨ : 200 ਮਹਿਲਾ ਡਾਕਟਰਾਂ ਅਤੇ ਨਰਸਾਂ ਨੂੰ ਬਲੈਕਮੇਲ ਕਰਨ ਵਾਲੇ ਨੂੰ 24 ਸਾਲ ਦੀ ਸਜ਼ਾ

ਇਸਲਾਮਾਬਾਦ : ਪਾਕਿਸਤਾਨ ਦੀ ਇੱਕ ਅਦਾਲਤ ਨੇ 200 ਮਹਿਲਾ ਡਾਕਟਰਾਂ ਅਤੇ ਨਰਸਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਬਲੈਕਮੇਲ ਕਰਨ ਵਾਲੇ ਵਿਅਕਤੀ ਨੂੰ 24 ਸਾਲ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਪੰਜਾਬ ਦੇ ਲਯਾਹ ਜ਼ਿਲੇ ਦੇ ਵਾਸੀ ਵਹਾਬ ਨੂੰ ਪੁਲਿਸ ਨੇ ਇਨਾਂ ਦੋਸ਼ਾਂ ਤਹਿਤ 2015 'ਚ ਗ੍ਰਿਫਤਾਰ ਕੀਤਾ ਗਿਆ ਸੀ।
ਦੋਸ਼ੀ ਆਪਣੇ ਆਪ ਨੂੰ ਮਿਲਟਰੀ ਇੰਟੈਲੀਜੈਂਸ ਦਾ ਅਧਿਕਾਰੀ ਕਹਿ ਕੇ ਔਰਤਾਂ ਨੂੰ ਬਲੈਕਮੇਲ ਕਰਦਾ ਸੀ ਤੇ ਕਹਿੰਦਾ ਸੀ ਕਿ ਉਹ ਉਨਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਪਾ ਦੇਵੇਗਾ ਤੇ ਜਾਂਚ ਦੇ ਨਾਂ 'ਤੇ ਉਨਾਂ ਕੋਲੋਂ ਪੁੱਛਗਿੱਛ ਹੋਵੇਗੀ। ਇਸ ਤਰਾਂ ਉਹ ਔਰਤਾਂ ਤੋਂ ਪੈਸੇ ਲੈ ਲੈਂਦਾ ਸੀ।
ਸੁਣਵਾਈ ਦੌਰਾਨ 31 ਮਹਿਲਾਵਾਂ ਨੇ ਅਦਾਲਤ 'ਚ ਆਪਣੇ ਬਿਆਨ ਦਰਜ ਕਰਵਾਏ। ਭਾਵੇਂ ਬਚਾਅ ਪੱਖ ਦੇ ਵਕੀਲ ਨੇ ਇਨਾਂ ਦੋਸ਼ਾਂ ਨੂੰ ਗ਼ਲਤ ਦਸਿਆ ਪਰ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਉਸ ਨੂੰ ਦੋਸ਼ੀ ਮੰਨਦਿਆਂ ਇਹ ਸਜ਼ਾ ਸੁਣਾ ਦਿੱਤੀ।