• Home
  • ਧਰਤੀ ਦੇ ਭਗਵਾਨਾਂ ਦੀ ਕਰਤੂਤ-ਡਲਿਵਰੀ ਸਮੇਂ ਬੱਚੇ ਦੇ ਕੀਤੇ ਦੋ ਟੁਕੜੇ

ਧਰਤੀ ਦੇ ਭਗਵਾਨਾਂ ਦੀ ਕਰਤੂਤ-ਡਲਿਵਰੀ ਸਮੇਂ ਬੱਚੇ ਦੇ ਕੀਤੇ ਦੋ ਟੁਕੜੇ

ਜੈਸਲਮੇਰ : ਡਾਕਟਰ ਨੂੰ ਲੋਕ ਭਗਵਾਨ ਦਾ ਦਰਜਾ ਦਿੰਦੇ ਹਨ ਪਰ ਇਹ ਭਗਵਾਨ ਕਈ ਵਾਰ ਅਜਿਹੀਆਂ ਕਰਤੂਤਾਂ ਕਰ ਦਿੰਦੇ ਹਨ ਕਿ ਲੋਕ ਇਨਾਂ ਕੋਲ ਜਾਣ ਤੋਂ ਵੀ ਡਰਦੇ ਹਨ। ਅਜਿਹਾ ਹੀ ਮਾਮਲਾ ਜੈਸਲਮੇਰ ਦੇ ਰਾਮਗੜ 'ਚ ਦੇਖਣ ਨੂੰ ਮਿਲਿਆ ਜਦੋਂ ਮਹਿਲਾ ਦੀ ਡਲਿਵਰੀ ਸਮੇਂ ਡਾਕਟਰਾਂ ਨੇ ਬੱਚੇ ਨੂੰ ਇੰਨੀ ਜ਼ੋਰ ਨਾਲ ਬਾਹਰ ਖਿਚਿਆ ਕਿ ਉਸ ਦਾ ਧੜ ਤਕ ਦਾ ਹਿੱਸਾ ਤਾਂ ਮਾਂ ਦੀ ਕੁੱਖ 'ਚੋਂ ਬਾਹਰ ਆ ਗਿਆ ਤੇ ਸਿਰ ਕੁੱਖ ਦੇ ਵਿੱਚ ਹੀ ਰਹਿ ਗਿਆ।
ਇਨਾਂ ਡਾਕਟਰਾਂ ਨੇ ਇਸ ਤੋਂ ਬਾਅਦ ਵੀ ਪਰਵਾਰ ਵਾਲਿਆਂ ਨੂੰ ਕੁਝ ਨਹੀਂ ਦਸਿਆ ਬਲਕਿ ਪੀੜਤ ਮਹਿਲਾ ਨੂੰ ਜੈਸਲਮੇਰ ਰੈਫਰ ਕਰ ਦਿੱਤਾ ਗਿਆ ਤੇ ਨਾਲ ਹੀ ਡਾਕਟਰਾਂ ਨੇ ਰਿਪੋਰਟ 'ਚ ਇਹ ਲਿਖ ਦਿੱਤਾ ਕਿ ਡਲਿਵਰੀ ਹੋ ਗਈ ਹੈ ਪਰ ਇਥੇ ਸਥਿਤ ਜਵਾਹਰ ਹਸਪਤਾਲ ਦੇ ਡਾਕਟਰਾਂ ਨੂੰ ਵੀ ਕੋਈ ਸਮਝ ਨਾ ਆਈ। ਇਸ ਤੋਂ ਬਾਅਦ ਮਹਿਲਾ ਨੂੰ ਜੋਧਪੁਰ ਲਈ ਰੈਫਰ ਕਰ ਦਿੱਤਾ ਗਿਆ ਜਿਥੇ ਡਾਕਟਰਾਂ ਨੇ ਅਪਰੇਸ਼ਨ ਕਰ ਕੇ ਸਿਰ ਬਾਹਰ ਕੱਢਿਆ।
ਇਸ ਤੋਂ ਬਾਅਦ ਪੀੜਤ ਪਰਵਾਰ ਦੇ ਮੈਂਬਰ ਬੱਚੇ ਦਾ ਸਿਰ ਲੈ ਕੇ ਥਾਣੇ ਪਹੁੰਚੇ ਤੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਵਾਇਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁੱਛਗਿੱਛ ਲਈ ਪੁਲਿਸ ਨੇ ਰਾਮਗੜ ਹਸਪਤਾਲ ਪਹੁੰਚੀ।