• Home
  • ਜਨਰਲ ਜੇ ਜੇ ਸਿੰਘ ਅੱਜ ਟਕਸਾਲੀ ਅਕਾਲੀਆਂ ਦੇ ਬੇੜੇ ਚ ਸਵਾਰ ਹੋਣਗੇ

ਜਨਰਲ ਜੇ ਜੇ ਸਿੰਘ ਅੱਜ ਟਕਸਾਲੀ ਅਕਾਲੀਆਂ ਦੇ ਬੇੜੇ ਚ ਸਵਾਰ ਹੋਣਗੇ

ਚੰਡੀਗੜ੍ਹ : ਭਾਰਤੀ ਫੌਜ ਦੇ ਸਾਬਕਾ ਜਨਰਲ ਜੇ ਜੇ ਸਿੰਘ ਅੱਜ ਟਕਸਾਲੀ ਅਕਾਲੀਆਂ ਦੇ ਬੇੜੇ ਚ ਸਵਾਰ ਹੋਣਗੇ । ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਜਨਰਲ ਜੇ ਜੇ ਸਿੰਘ ਜਿਹੜੇ ਕਿ ਪਿਛਲੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਪਟਿਆਲਾ ਤੋਂ ਲੜੇ ਸਨ । ਪਰ ਅਕਾਲੀ ਦਲ ਪ੍ਰਤੀ ਹੇਠਲੇ ਪੱਧਰ ਤੇ ਸਿੱਖ ਹਲਕਿਆਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਘਟਨਾਵਾਂ ਕਾਰ ਡਿੱਗੀ ਸਾਖ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗੀ । ਦੇਸ਼ ਦੇ ਸਭ ਤੋਂ ਫ਼ੌਜ ਦੇ ਉੱਚੇ ਅਹੁਦੇ ਤੇ ਸੇਵਾ ਕਰਨ ਵਾਲੇ ਹੁਣ ਜਨਰਲ ਜੇਜੇ ਸਿੰਘ ਹੁਣ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਨ ,ਜਨਰਲ ਜੇ ਜੇ ਸਿੰਘ ਦੇ ਨੇੜਲੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਹੁਣ ਟਕਸਾਲੀ ਅਕਾਲੀ ਠੀਕ ਲੱਗ ਰਹੇ ਹਨ ।