• Home
  • ਕਸ਼ਮੀਰ ‘ਚੋਂ ਭੱਜੇ ਐਸਪੀਓ ਨਾਲ ਕਥਿਤ ਸਬੰਧਾਂ ਦੇ ਦੋਸ਼ ‘ਚ ਆਰੀਅਨ ਕਾਲਜ ਦਾ ਵਿਦਿਆਰਥੀ ਪੁਲਿਸ ਵਲੋਂ ਕਾਬੂ

ਕਸ਼ਮੀਰ ‘ਚੋਂ ਭੱਜੇ ਐਸਪੀਓ ਨਾਲ ਕਥਿਤ ਸਬੰਧਾਂ ਦੇ ਦੋਸ਼ ‘ਚ ਆਰੀਅਨ ਕਾਲਜ ਦਾ ਵਿਦਿਆਰਥੀ ਪੁਲਿਸ ਵਲੋਂ ਕਾਬੂ

ਮੋਹਾਲੀ (ਖ਼ਬਰ ਵਾਲੇ ਬਿਊਰੋ): ਖਰੜ ਪੁਲਿਸ ਨੇ ਇਕ ਕਸ਼ਮੀਰੀ ਵਿਦਿਆਰਥੀ ਨੂੰ ਜੰਮੂ-ਕਸ਼ਮੀਰ ਦੇ ਪੀਡੀਪੀ ਵਿਧਾਇਕ ਦੇ ਘਰੋਂ 7 ਰਾਈਫਲਾਂ ਤੇ ਇਕ ਪਿਸਤੌਲ ਲੈ ਕੇ ਭੱਜੇ ਐਸਪੀਓ ਨਾਲ ਕਥਿਤ ਤੌਰ 'ਤੇ ਸਬੰਧ ਹੋਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ।
ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਇੰਜੀਨੀਅਰਿੰਗ ਦੇ ਤੀਜੇ ਸੇਮੈਸਟਰ ਦੇ ਵਿਦਿਆਰਥੀ ਮਿਰਰ ਇਮਰਾਨ ਨੂੰ ਭਾਵੇਂ ਬੀਤੀ ਰਾਤ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਰਿਹਾਅ ਕਰ ਦਿੱਤਾ ਸੀ ਪਰ ਉਸ ਦੇ ਸਹਿਪਾਠੀ ਗਾਜ਼ੀ ਅਹਿਮਦ ਮਲਿਕ ਅਜੇ ਵੀ ਸੀ.ਆਈ.ਡੀ. ਦੀ ਹਿਰਾਸਤ 'ਚ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਐੱਸ ਪੀ ਓ ਆਦਿਲ ਬਸ਼ੀਰ ਵਿਧਾਇਕ ਦੇ ਘਰੋਂ ਭਾਰੀ ਅਸਲਾ ਲੈ ਕੇ ਭੱਜ ਗਿਆ ਸੀ ਤੇ ਖ਼ੁਫ਼ੀਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਉਹ ਜੈਸ ਨਾਲ ਜਾ ਰਲਿਆ ਹੈ। ਇਸ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਨੇ ਸਾਰੇ ਸੂਬਿਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਿਸ ਦੇ ਆਧਾਰ 'ਤੇ ਇਸ ਵਿਦਿਆਰਥੀ ਨੂੰ ਹਿਰਾਸਤ 'ਚ ਲਿਆ ਗਿਆ ਹੈ।