• Home
  • ਸਭ ਨੂੰ ਲੱਭਣ ਵਾਲਾ ਇੰਟਰਪੋਲ ਦਾ ਮੁਖੀ ਹੋਇਆ ਗ਼ਾਇਬ

ਸਭ ਨੂੰ ਲੱਭਣ ਵਾਲਾ ਇੰਟਰਪੋਲ ਦਾ ਮੁਖੀ ਹੋਇਆ ਗ਼ਾਇਬ

ਪੈਰਿਸ, (ਖ਼ਬਰ ਵਾਲੇ ਬਿਊਰੋ): ਵੱਡੇ ਵੱਡੇ ਮੁਜ਼ਰਮਾਂ ਨੂੰ ਪਹਾੜਾਂ ਦੀਆਂ ਕੁੰਦਰਾਂ 'ਚੋਂ ਵੀ ਲੱਭ ਲਿਆਉਣ ਵਾਲੀ ਏਜੰਸੀ ਇੰਟਰਪੋਲ ਦਾ ਮੁਖੀ ਹੀ ਗਾਇਬ ਹੋ ਗਿਆ ਹੈ। 64 ਸਾਲਾ ਮੇਂਗ ਹੋਂਗਵੇਈ 29 ਸਤੰਬਰ ਨੂੰ ਚੀਨ ਲਈ ਰਵਾਨਾ ਹੋਏ ਸਨ ਪਰ ਉਸ ਤੋਂ ਬਾਅਦ ਉਨਾਂ ਦੀ ਕੋਈ ਖੋਜ ਖ਼ਬਰ ਨਹੀਂ ਹੈ।
ਦਸ ਦਈਏ ਕਿ ਇੰਟਰਪੋਲ ਦਾ ਮੁੱਖ ਦਫ਼ਤਰ ਫਰਾਂਸ 'ਚ ਹੈ ਜਿਸ ਕਾਰਨ ਫ਼ਰਾਂਸ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਂਗ 2016 'ਚ ਇੰਟਰਪੋਲ ਦੇ ਮੁਖੀ ਬਣੇ ਸਨ ਤੇ ਇਸ ਤੋਂ ਪਹਿਲਾਂ ਉਹ ਚੀਨ 'ਚ ਪਬਲਿਕ ਸਕਿਉਰਿਟੀ ਦੇ ਉਪ ਮੰਤਰੀ ਸਨ। ਉਹਨਾਂ ਦੇ ਲਾਪਤਾ ਹੋਣ ਕਾਰਨ ਪੂਰੇ ਵਿਸ਼ਵ ਦੀਆਂ ਖ਼ੁਫ਼ੀਆ ਏਜ਼ਸੀਆਂ ਅਲਰਟ 'ਤੇ ਹਨ।