• Home
  • ਜਸਟਿਸ ਰੰਜਨ ਗਗੋਈ ਹੋਣਗੇ ਦੇਸ਼ ਦੇ ਅਗਲੇ ਚੀਫ਼ ਜਸਟਿਸ, 3 ਅਕਤੂਬਰ ਨੂੰ ਚੁੱਕਣਗੇ ਸਹੁੰ

ਜਸਟਿਸ ਰੰਜਨ ਗਗੋਈ ਹੋਣਗੇ ਦੇਸ਼ ਦੇ ਅਗਲੇ ਚੀਫ਼ ਜਸਟਿਸ, 3 ਅਕਤੂਬਰ ਨੂੰ ਚੁੱਕਣਗੇ ਸਹੁੰ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਜਸਟਿਸ ਰੰਜਨ ਗਗੋਈ ਦੇਸ਼ ਦੇ ਚੀਫ਼ ਜਸਟਿਸ ਬਣਾਏ ਗਏ ਹਨ। ਸੁਪਰੀਮ ਕੋਰਟ ਵਿਚ ਦੂਜੇ ਨੰਬਰ ਦੇ ਸੀਨੀਅਰ ਜੱਜ ਜਸਟਿਸ ਰੰਜਨ ਗਗੋਈ 3 ਅਕਤੂਬਰ ਨੂੰ ਆਪਣੇ ਅਹੁਦੇ ਲਈ ਸਹੁੰ ਚੁੱਕਣਗੇ। ਵਰਤਮਾਨ ਚੀਫ਼ ਜਸਟਿਸ ਦੀਪਕ ਮਿਸ਼ਰਾ ਦਾ ਕਾਰਜਕਾਲ 2 ਅਕਤੂਬਰ ਨੂੰ ਸਮਾਪਤ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਕਾਨੂੰਨ ਮੰਤਰਾਲੇ ਨੇ ਚੀਫ਼ ਜਸਟਿਸ ਨੂੰ ਪੁਛਿਆ ਸੀ ਕਿ ਉਨਾਂ ਦਾ ਅਗਲਾ ਉਤਰਾਧਿਕਾਰੀ ਕੌਣ ਹੋਵੇਗਾ ਤਾਂ ਚੀਫ਼ ਜਸਟਿਸ ਨੇ ਉਨਾਂ ਦਾ ਨਾਮ ਭੇਜਿਆ ਸੀ ਤੇ ਅੱਜ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ ਉਨਾਂ ਦੀ ਨਿਯੁਕਤੀ ਕਰ ਦਿਤੀ।