• Home
  • ਬਿਨਾਂ ਪੈਸੇ ਤੋਂ ਚੋਣ :-ਪੰਜਾਬ ਯੂਨੀਵਰਸਿਟੀ ਚੋਣਾਂ ਚ Kanu Priya ਬਣੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਊੰਸਲ ਦੀ ਪਹਿਲੀ ਮਹਿਲਾ ਪ੍ਰਧਾਨ

ਬਿਨਾਂ ਪੈਸੇ ਤੋਂ ਚੋਣ :-ਪੰਜਾਬ ਯੂਨੀਵਰਸਿਟੀ ਚੋਣਾਂ ਚ Kanu Priya ਬਣੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਊੰਸਲ ਦੀ ਪਹਿਲੀ ਮਹਿਲਾ ਪ੍ਰਧਾਨ

ਚੰਡੀਗੜ੍ਹ -: Kanu Priya ਬਣੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਊੰਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂੰ ਪ੍ਰਿਆ ਦੀ ਸੰਸਥਾ SFS (Students for Society) ਹੈ।

ਜਿੱਥੇ ਬਾਕੀ ਪਾਰਟੀਆਂ ਰਵਾਇਤੀ ਪਾਰਟੀਆਂ ਨਾਲ ਮਿਲਕੇ ਅੰਨੇਵਾਹ ਪੈਸਾ ਉਡਾਉਂਦੀਆਂ ਹਨ ਚੌਣਾਂ ਚ ਉੱਥੇ ਹੀ SFS ਨੇ ਬਿਣਾ ਪੈਸਾ ਵੰਡੇ , ਬਿਣਾ ਦਾਰੂ ਵੰਡੇ ਨਿਰੋਲ ਵਿਦਿਅਰਥੀ ਮੁੱਦਿਆਂ ਤੇ ਚੌਣ ਲੜੀ ਹੈ। ਪੋਸਟਰ ਵੀ ਹੱਥਾਂ ਨਾਲ ਬਣਾਏ ਸਨ ਤੇ ਨੁੱਕੜ ਨਾਟਕਾਂ ਨਾਲ ਕੰਪੇਨ ਕੀਤੀ ਇਹਨਾਂ ਨੇ।ਲਗਪਗ ਚਾਰ ਕੁ ਸਾਲਾ ਦੀ SFS ਬਣੀ ਹੈ ਤੇ ਇਹ ਗਰੁੱਪ ਵਿਦਿਆਰਥੀਆਂ ਦੇ ਹੱਕਾਂ ਲਈ ਲੜ ਰਿਹਾ ਹੈ। ਪਿਛਲੇ ਸਾਲ ਫੀਸ ਵਧਾਉਣ ਖਿਲਾਫ ਕੀਤੇ ਸੰਘਰਸ਼ ਵਿੱਚ ਇਹਨਾਂ ਨੇ ਡੰਡੇ ਵੀ ਖਾਧੇ ਤੇ ਠਾਣੇ ਵੀ ਗਏ ਇਹ ਯਕੀਨਣ ਇਹ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਚ ਇੱਕ ਨਵਾਂ ਮੋੜ ਹੈ , ਇੱਕ ਪਹਿਲਾ ਮਹਿਲਾ ਪ੍ਰਧਾਨ ਬਣੀ ਦੂਜੀ ਕਾਕਾਸ਼ਾਹੀ ਲਈ ਬਦਨਾਮ ਪੀ ਯੂ ਚੌਣਾ ਚ ਇੱਕ ਇਹੋਜੀ ਪਾਰਟੀ ਜਿੱਤੀ ਜੋ ਬਿਣਾ ਪੈਸਿਆਂ ਤੋਂ ਨਿਰੋਲ ਵਿਦਿਆਰਥੀਆਂ ਦੇ ਮੁੱਦਿਆਂ ਦੇ ਦਮ ਤੇ ਲੜੀ। ਆਖਰ ਇਹਨਾਂ ਚੌਣਾਂ ਚ ਮੁੱਦੇ ਜਿੱਤੇ ਤੇ ਪੈਸਾ ਤੇ ਕਾਕਾਸ਼ਾਹੀ ਹਾਰ ਗਏ।

ਧੰਨਵਾਦ ਸਾਹਿਤ
#Manik_Goyal