• Home
  • ਪ੍ਰਨੀਤ ਕੌਰ 26 ਅਪ੍ਰੈਲ ਨੂੰ ਕਰਨਗੇ ਕਾਗਜ਼ ਦਾਖਲ

ਪ੍ਰਨੀਤ ਕੌਰ 26 ਅਪ੍ਰੈਲ ਨੂੰ ਕਰਨਗੇ ਕਾਗਜ਼ ਦਾਖਲ

ਪਟਿਆਲਾ, 23 ਅਪ੍ਰੈਲ : ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੌਰ 26 ਅਪ੍ਰੈਲ ਨੂੰ ਕਾਂਗਰਸ ਆਈ ਪਟਿਆਲਾ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਤੋਂ ਪਹਿਲਾਂ ਪ੍ਰਨੀਤ ਕੌਰ ਪਟਿਆਲਾ ਦੇ ਇਤਿਹਾਸਿਕ ਅਸਥਾਨਾਂ ਪੀਰ ਬਾਬੇ ਦੀ ਦਰਗਾਹ, ਕਾਲੀ ਮਾਤਾ ਦੇ ਮੰਦਿਰ ਅਤੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਜ਼ਿਲਾ ਕੰਪਲੈਕਸ ਪਟਿਆਲਾ ਵਿਖੇ ਆਪਣੇ ਕਾਗਜ ਦਾਖਲ ਕਰਨਗੇ।

ਕਾਗਜ ਦਾਖਲ ਕਰਨ ਸਮੇਂ ਪ੍ਰਨੀਤ ਕੌਰ ਨਾਲ ਉਹਨਾਂ ਦੇ ਪਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੇਟਾ ਰਣਇੰਦਰ ਸਿੰਘ ਅਤੇ ਬੇਟੀ ਜੈਇੰਦਰ ਕੌਰ ਵੀ ਹਾਜ਼ਰ ਰਹਿਣਗੇ।