• Home
  • ਕੇਂਦਰੀ ਸੂਚਨਾ ਆਯੋਗ ਵਲੋਂ ਰਿਜਰਵ ਬੈਂਕ ਦੇ ਗਵਰਨਰ ਨੂੰ ਕਾਰਨ ਦੱਸੋ ਨੋਟਿਸ

ਕੇਂਦਰੀ ਸੂਚਨਾ ਆਯੋਗ ਵਲੋਂ ਰਿਜਰਵ ਬੈਂਕ ਦੇ ਗਵਰਨਰ ਨੂੰ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ : ਕੇਂਦਰੀ ਸੂਚਨਾ ਆਯੋਗ ਨੇ ਰਿਜਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਇਹ ਨੋਟਿਸ ਜਾਣ ਬੁੱਝ ਕੇ ਕਰਜ਼ਾ ਨਾ ਮੋੜਨ ਵਾਲਿਆਂ ਦੀ ਸੂਚੀ ਜਾਰੀ ਕਰਨ ਦੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਨਾ ਮੰਨਣ 'ਤੇ ਭੇਜਿਆ ਗਿਆ ਹੈ।
ਆਯੋਗ ਨੇ ਸਾਬਕਾ ਰਿਜਰਵ ਬੈਂਕ ਗਵਰਨਰ ਰਘੂਨਾਥਨ ਵਲੋਂ ਲਿਖੇ ਪੱਤਰਾਂ ਨੂੰ ਵੀ ਜਨਤਕ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸਨ ਕਿ 50 ਕਰੋੜ ਜਾਂ ਇਸ ਤੋਂ ਵੱਧ ਕਰਜ਼ਾ ਜਾਣ ਬੁੱਝ ਕੇ ਨਾ ਮੋੜਨ ਵਾਲਿਆਂ ਦਾ ਨਾਮ ਜਨਤਕ ਕਰਨ ਲਈ ਕਿਹਾ ਸੀ ਤੇ ਆਯੋਗ ਨੂੰ ਇਤਰਾਜ਼ ਹੈ ਕਿ ਬੈਂਕ ਨੇ ਉਨਾਂ ਲੋਕਾਂ ਦਾ ਨਾਮ ਜਨਤਕ ਨਹੀਂ ਕੀਤਾ।
ਕਾਰਨ ਦੱਸੋ ਨੋਟਿਸ ਭੇਜਦਿਆਂ ਆਯੋਗ ਨੇ ਗਵਰਨਰ ਨੂੰ ਪੁਛਿਆ ਕਿ ਕਿਉਂ ਨਾ ਉਨਾਂ ਨੂੰ ਜੁਰਮਾਨਾ ਲਾਇਆ ਜਾਵੇ।