• Home
  • ਵੇਰਕਾ ਵੱਲੋਂ ਟੈਸਟਿੰਗ ਦੇ ਲਗਾਏ ਕੈਂਪ ਦੌਰਾਨ ਲਏ ਨਮੂਨਿਆਂ ਚ ਮਿਲਿਆ, ਛੱਪੜਾਂ ਦਾ ਪਾਣੀ ,ਅਮੋਨੀਅਮ ਤੇ ਨਾਈਟ੍ਰੇਟ

ਵੇਰਕਾ ਵੱਲੋਂ ਟੈਸਟਿੰਗ ਦੇ ਲਗਾਏ ਕੈਂਪ ਦੌਰਾਨ ਲਏ ਨਮੂਨਿਆਂ ਚ ਮਿਲਿਆ, ਛੱਪੜਾਂ ਦਾ ਪਾਣੀ ,ਅਮੋਨੀਅਮ ਤੇ ਨਾਈਟ੍ਰੇਟ

ਬਠਿੰਡਾ, ( ਖ਼ਬਰ ਵਾਲੇ ਬਿਊਰੋ )ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਜਨਤਾ ਨੂੰ ਮਿਆਰੀ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਵੇਰਕਾ ਮਿਲਕ ਪਲਾਂਟ ਵਲੋਂ ਮਾਡਲ ਟਾਊਨ ਫੇਜ਼ 3,  ਨੇੜੇ ਦਾਦੀ-ਪੋਤੀ ਪਾਰਕ ਬਠਿੰਡਾ ਵਿਖੇ ਮੁਫ਼ਤ ਦੁੱਧ ਟੈਸਟਿੰਗ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸ਼੍ਰੀ ਰੁਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਕੈਂਪ 4 ਸਤੰਬਰ ਅਤੇ 5 ਸਤੰਬਰ ਨੂੰ ਵੀ ਸਵੇਰੇ ਦਾਦੀ-ਪੋਤੀ ਪਾਰਕ ਵਿਖੇ ਲਗਾਇਆ ਜਾਵੇਗਾ । ਉਨ•ਾਂ ਦੱਸਿਆ ਕਿ  ਅੱਜ 50 ਤੋਂ ਵੱਧ ਨਮੂਨੇ ਚੈਕ ਕੀਤੇ ਗਏ। ਕੁਝ ਨਮੂਨਿਆਂ 'ਚ ਛੱਪੜ ਦਾ ਪਾਣੀ ਅਤੇ ਅਮੋਨੀਅਮ ਨਾਈਟ੍ਰੇਟ ਦੀ ਕੁਝ ਮਾਤਰਾ ਵੀ ਪਾਈ ਗਈ।
ਵੇਰਕਾ ਦੇ ਕਰਮਚਾਰੀ ਸ੍ਰੀ ਅਭਿਨਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਦੇ ਨਮੂਨੇ ਇਸ ਕੈਂਪ ਵਿਚ ਟੈਸਟ ਕਰਵਾਉਣ ਲਈ ਲੈ ਕੇ ਆਉਣ।