• Home
  • ਆਸਾ ਰਾਮ ਨੇ ਦਾਇਰ ਕੀਤੀ ਰਹਿਮ ਦੀ ਅਪੀਲ

ਆਸਾ ਰਾਮ ਨੇ ਦਾਇਰ ਕੀਤੀ ਰਹਿਮ ਦੀ ਅਪੀਲ

ਜੋਧਪੁਰ, (ਖ਼ਬਰ ਵਾਲੇ ਬਿਊਰੋ): ਆਸਾਰਾਮ ਨੂੰ ਨਾਬਾਲਗ਼ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਕਰਾਰ ਦਿੱਤਾ ਗਿਆ ਸੀ, ਉਸ ਨੇ ਰਾਜਸਥਾਨ ਦੀ ਰਾਜਪਾਲ ਨੂੰ ਆਪਣੀ ਉਮਰ ਕੈਦ ਦੀ ਸਜ਼ਾ ਘਟਾਉਣ ਲਈ ਰਹਿਮ ਦੀ ਅਪੀਲ ਭੇਜੀ ਹੈ। 25 ਅਪ੍ਰੈਲ ਨੂੰ ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ ਪੰਜ ਸਾਲ ਪਹਿਲਾਂ ਆਪਣੇ ਆਸ਼ਰਮ ਵਿੱਚ ਇਕ ਨਾਬਾਲਗ਼ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਸਜ਼ਾ ਘਟਾਉਣ ਲਈ ਆਸਾਰਾਮ ਨੇ 2 ਜੁਲਾਈ ਨੂੰ ਹਾਈਕੋਰਟ ਵਿਚ ਵੀ ਪਟੀਸ਼ਨ ਪਾਈ ਸੀ ਪਰ ਇਸ ਪਟੀਸ਼ਨ ਦੀ ਸੁਣਵਾਈ ਹਾਲੇ ਵੀ ਵਿਚਾਰ ਅਧੀਨ ਚੱਲ ਰਹੀ ਹੈ। ਰਹਿਮ ਦੀ ਅਪੀਲ ਪ੍ਰਾਪਤ ਹੋਣ 'ਤੇ, ਰਾਜਪਾਲ ਨੇ ਗ੍ਰਹਿ ਮੰਤਰਾਲੇ ਨੂੰ ਇਸ ਦੀ ਬੇਨਤੀ 'ਤੇ ਇਕ ਵਿਸਥਾਰਤ ਰਿਪੋਰਟ ਮੰਗੀ ਹੈ।