• Home
  • ਚੰਡੀਗੜ ਲੇਕ ਕਲੱਬ ਐਮਐਲਐਫ-2018 ਦੇ ਆਗਾਜ਼ ਲਈ ਤਿਆਰ-3 ਰੋਜ਼ਾ ਜਸ਼ਨ ਦੇ ਰਿਹਾ ਹੈ ਸਭਨਾਂ ਨੂੰ ਸੱਦਾ

ਚੰਡੀਗੜ ਲੇਕ ਕਲੱਬ ਐਮਐਲਐਫ-2018 ਦੇ ਆਗਾਜ਼ ਲਈ ਤਿਆਰ-3 ਰੋਜ਼ਾ ਜਸ਼ਨ ਦੇ ਰਿਹਾ ਹੈ ਸਭਨਾਂ ਨੂੰ ਸੱਦਾ

ਚੰਡੀਗੜ :ਲੰਮੇ ਸਮੇਂ ਤੋਂ ਉਡੀਕੇ ਜਾ ਰਹੇ 3 ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ(ਐਮਐਲਐਫ)-2018 ਦੇ ਉਦਘਾਟਨੀ ਸਮਾਰਹੋ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸ਼ੁੱਕਰਵਾਰ ਨੂੰ ਚੰਡੀਗੜ• ਵਿੱਚ ਲੇਕ ਕਲੱਬ ਵਿਖੇ ਹੋਣ ਵਾਲੇ ਇਸ ਫੈਸਟੀਵਲ ਦਾ ਰਸਮੀ ਉਦਾਘਟਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਕੀਤਾ ਜਾਵੇਗਾ।
ਹਰ ਵਰਗ ਨੂੰ ਦਾਖਲੇ ਲਈ ਖੁੱਲ•ੇ ਅਤੇ ਸਾਰੇ ਈਵੈਂਟਾਂ ਦੇ ਨਿਸ਼ੁਲਕ ਦਾਖਲੇ ਦੀ ਸਹੂਲਤ ਵਾਲਾ ਇਹ ਐਮਐਲਐਫ-2018 ਨੌਜਵਾਨਾਂ ਨੂੰ ਭਾਰਤੀ ਫੌਜ ਦੀ ਮਹਾਨ ਵਿਰਾਸਤ ਤੋਂ ਜਾਣੂ ਕਰਵਾਏਗਾ ਅਤੇ ਇਸ ਦੌਰਾਨ ਕਈ ਕਿਸਮ ਦੀਆਂ ਸÎਭਿਆਚਾਰਕ ਗਤੀਵਿਧੀਆਂ,ਪਕਵਾਨ ਅਤੇ ਲੋਕਾਂ ਲਈ ਵੱਖ ਮੁਕਾਬਲੇ ਵੀ ਕਰਵਾਏ ਜਾਣਗੇ।
7 ਤੋਂ 9 ਦਸੰਬਰ ਤੱਕ ਚੱਲਣ ਵਾਲੇ ਇਸ ਫੰੈਸਟੀਵਲ  ਨੂੰ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀ.ਪੀ ਸਿੰਘ ਬਦਨੌਰ ਫੌਜ ਦੇ ਮਾਹਰ ਇਤਿਹਾਸਕਾਰਾਂ ਅਤੇ ਵੈਸਟਰਨ ਕਮਾਂਡ , ਭਾਰਤੀ ਫੌਜ ਦੇ ਸਾਂਝੇ ਯਤਨਾਂ ਤੇ ਸੁਹਿਰਦ ਪਲਿਕਦਮੀਆਂ ਸਦਕਾ ਆਯੋਜਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਾਕਰੀ ਦਿੰਦਿਆਂ ਸਰਕਾਰੀ ਬੁਲਾਰੇ  ਨੇ ਦੱਸਿਆ ਕਿ ਰਾਜਪਾਲ ਦੇ ਉਦਘਾਟਨ ਸਮਾਰੋਹ ਤੋਂ ਬਾਅਦ ਪਹਿਲੇ ਦਿਨ ਦੀ ਸ਼ੁਰੂਆਤ ਫੌਜ ਦੇ ਇਤਿਹਾਸਕਾਰਾਂ ਅਤੇ ਮਾਹਰਾਂ ਵੱਲੋਂ ਜੋਸ਼ੀਲੇ ਸੈਸ਼ਨ ਨਾਲ ਹੋਵੇਗੀ ਅਤੇ ਫੌਜ ਦੀਆਂ ਯੁੱਧ ਕਲਾਵਾਂ ਦੇ ਨੀਤੀਵਾਨਾਂ ਵੱਲੋਂ ਫੌਜ ਦੇ ਇਤਿਹਾਸ ਤੇ ਸਾਹਿਤ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਚਰਚਾਵਾਂ ਵੀ ਆਯੋਜਤ ਕੀਤੀਆਂ ਜਾਣਗੀਆਂ।
ਇਸ ਸਮਾਗਮ ਦਾ ਪਹਿਲਾ ਸੈਸ਼ਨ 'ਰੋਲ ਆਫ ਕਰਾਸ ਬਾਰਡਰ ਆਪਰੇਸ਼ਨਜ਼ ਅਤੇ ਸਰਜੀਕਲ ਸਰਰਾਈਕਸ' 'ਤੇ ਆਧਾਰਤ ਹੋਵੇਗਾ ਜਿਸ ਵਿੱਚ ਲੈਫ. ਜਨਰਲ ਡੀ.ਐਸ ਹੁੱਡਾ, ਲੈਫ. ਜਨਰਲ ਐਨ.ਐਸ ਬਰਾੜ, ਲੈਫ. ਜਨਰਲ ਜੇ.ਐਸ ਚੀਮਾਂ ਅਤੇ ਕਰਨਲ ਅਜੈ ਸ਼ੁਕਲਾ ਵੱਲੋਂ ਭਾਗ ਲਿਆ ਜਾਵੇਗਾ।
ਇਸੇ ਤਰ•ਾਂ ਦੂਜੇ ਸੈਸ਼ਨ ਵਿੱਚ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਪੰਜਾਬੀ ਕਵਿਤਾਵਾਂ, ਸਾਹਿਤ ਅਤੇ ਸਭਿਆਰਚਰਕ ਵੰਨਗੀਆਂ ਦੀ ਪੇਸ਼ਕਾਰੀ ਮਸ਼ਹੂਰ ਲੇਖਕਾਂ ਜਿਵੇਂ ਬੱਬੂ ਤੀਰ, ਸੁਰਜੀਤ ਪਾਤਰ, ਸਵਰਾਜ ਬੀਰ ਸਿੰਘ, ਆਈ.ਪੀ.ਐਸ (ਮਾਡਰੇਟਰ )ਵੱਲੋਂ ਕੀਤੀ ਜਾਵੇਗੀ ਅਤੇ ਪ੍ਰੋ: ਜਸਬੀਰ ਸਿੰਘ, ਡਾ: ਮਨਮੋਹਨ ਸਿੰਘ , ਆਈ.ਪੀ.ਐਸ ਅਤੇ ਬ੍ਰਿਗੇਡੀਅਰ ਕੇ.ਐਸ ਕਾਹਲੋਂ ਪੈਨਲ ਵਿੱਚ ਮੌਜੂਦ ਰਹਿਣਗੇ।
ਇਸ ਮੌਕੇ ਹਿੰਦੀ ਸਾਹਿਤਕਾਰ ਮਰਿਨਾਲ ਪਾਂਡੇ ਵੱਲੋਂ ਹਿੰਦੀ-' ਦ ਹੀਰੋਇਕ ਟਰੇਡੀਸ਼ਨ (ਵੀਰ ਰਸ) ਤੇ ਆਧਾਰਤ ਹਿੰਦੀ ਕਵਿਤਾਵਾਂ ਨਾਲ ਹਿੰਦੀ ਸੈਸ਼ਨ ਦਾ ਸੰਚਾਲਨ ਕੀਤਾ ਜਾਵੇਗਾ।
ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤ ਵੱਲੋਂ ਪਾਏ ਯੋਗਦਾਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ ਜਿਸਦਾ ਸੰਚਾਲਨ ਅਤੇ ਸਕੁਐਡਰਨ ਲੀਡਰ ਆਰ.ਟੀ.ਐਸ ਛੀਨਾ ਕਰਨਗੇ ਅਤੇ ਇਸ ਮੌਕੇ ਪ੍ਰੋ: ਡੇਵਿਡ ਓਮਿਸੀ, ਪ੍ਰੋ: ਅੰਜੂ ਸੂਰੀ, ਸਾਨਤਨੂ ਦਾਸ ਅਤੇ ਲੈਫ.ਜਨਰਲ ਐਨ.ਐਸ ਬਰਾੜ  ਵੱਲੋਂ ਵੀ ਹਿੱਸਾ ਲਿਆ ਜਾਵੇਗਾ।
ਉੱਘੇ ਪੱਤਰਕਾਰ ਅਤੇ ਕਾਲਮ ਨਫੀਸ ਵੀਰ ਸੰਘਵੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ 'ਬਹਾਦਰੀ, ਇਤਿਹਾਸ, ਰਾਜਨੀਤੀ ਅਤੇ ਮੀਡੀਆ' 'ਤੇ ਆਧਾਰਤ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਦੌਰਾਨ ਮਸ਼ਹੂਰ ਅਦਾਕਾਰ ਸੋਨੂ ਸੂਦ ਅਤੇ ਗੁਰਮੀਤ ਚੌਧਰੀ ਵੀ ਹਾਜ਼ਰੀ ਲਵਾਉਣਗੇ।
ਹੋਰ ਮਸ਼ਹੂਰ ਹਸਤੀਆਂ ਜੋ ਪੈਨਲਿਸਟ ਵਜੋਂ ਖੁੱਲ•ੀ ਵਿਚਾਰ ਚਰਚਾ ਵਿੱਚ ਹਿੱਸਾ ਲੈਣ ਜਾ ਰਹੀਆਂ ਹਨ , ਵਿੱਚ ਆਰਮੀ ਸਟਾਫ ਦੇ ਸਾਬਕਾ ਮੁਖੀ ਜਨਰਲ ਵੀ.ਪੀ ਮਲਿਕ, ਲੈਫ.ਜਨਰਲ (ਸੇਵਾ ਮੁਕਤ) ਟੀਐਸ ਸ਼ੇਰਗਿੱਲ, ਲੈਫ.ਜਨਰਲ ਕੇ.ਜੇ ਸਿੰਘ, ਕਰਨਲ ਵੀ ਕੇ ਵਾਸੂਦੇਵ , ਲੈਫ.ਜਨਰਲ ਸਤੀਸ਼ ਦੂਆ ਅਤੇ ਵਿਸ਼ਨੂ ਸੋਮ ਸ਼ਾਮਲ ਹਨ।
ਇਸੇ ਤਰ•ਾਂ ਦੁਪਹਿਰ ਦਾ ਸੈਸ਼ਨ ਜੋ 'ਗੁਰੀਲਾ ਕੰਪੇਨ ਆਫ ਮਹਾਰਾਣਾ ਪ੍ਰਤਾਪ ' ਨਾਲ ਸਬੰਧਤ ਹੋਵੇਗਾ, ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਸ ਸੈਸ਼ਨ ਦਾ ਸੰਚਾਲਨ ਪ੍ਰੋ: ਰੀਮਾ ਹੂਜਾ ਵੱਲੋਂ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਕੇ.ਸੀ ਵਰਮਾਂ ਦੇ ਸੰਚਾਲਨ ਵਿੱਚ 'ਵਿਜ਼ਡਮ ਆਫ ਸਪਾਈਜ਼' ਦੇ ਵਿਸ਼ੇ 'ਤੇ ਆਧਾਰਤ ਇੱਕ ਵਿਚਾਰ ਚਰਚਾ ਵੀ ਹੋਵੇਗੀ ਜਿਸ ਵਿੱਚ ਏ.ਐਸ ਦੂਲਤ, ਆਈ.ਪੀ.ਐਸ, ਲੈਫ.ਜਨਰਲ ਕਮਲ ਡਾਵਰ ਅਤੇ ਲੈਫ.ਜਨਰਲ ਸੰਜੀਵ ਲੰਗਰ ਵੱਲੋਂ ਭਾਗ ਲਿਆ ਜਾਵੇਗਾ।
ਤੀਜੇ ਅਤੇ ਆਖ਼ਰੀ ਦਿਨ ਕੈਪਟਨ ਅਮਰਿੰਦਰ ਸਿੰਘ, ਲੈਫ.ਜਨਰਲ ਟੀ.ਐਸ ਸ਼ੇਰਗਿੱਲ, ਡਾ: ਇੰਦੂ ਬੰਗਾ, ਟੋਨੀ ਮਕਲੀਂਘਨ ਅਤੇ ਬ੍ਰਿਗੇਡੀਅਰ ਸੁਖਜੀਤ ਵਰਗੇ ਪ੍ਰਸਿੱਧ ਪੈਨਲਿਸਟਾਂ ਵਿਚਕਾਰ ' ਟੂ ਬੈਟਲਜ਼ ਫਾਰ ਸਰਵਾਈਵਲ- ਫਿਰੋਜ਼ਸ਼ਾਹ 1848  ਅਤੇ ਚਿੱਲੀਆਂਵਾਲਾ- 1849 ' ਅਤੇ ' ਇੰਡੀਅਨ ਕੈਵਿਲਰੀ ਚਾਰਜਜ਼ ਆਫ ਫਸਟ ਵਰਲਡ ਵਾਰ ਐੈਡ ਗੈਲੀਪੋਲੀ ਕੰਪੇਨ' ਤੇ ਖੁੱਲ•ੀ ਵਿਚਾਰ ਚਰਚਾ ਕੀਤੀ ਜਾਵੇਗੀ।
ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਵੱਲੋਂ ਲੜੀਆਂ ਜੰਗਾਂ ਅਤੇ ਇਨ•ਾਂ ਜੰਗਾਂ ਦੌਰਾਨ ਬਿਤਾਏ ਔਖੇ ਤੇ ਮਿਸਾਲਕੁੰਨ ਸਫਰ 'ਤੇ ਆਧਾਰਤ 40 ਦੇ ਕਰੀਬ ਲਘੂ ਫਿਲਮਾਂ ਦਾ ਪ੍ਰਦਰਸ਼ਨ ਵੀ ਇਸ ਐਮਐਲਐਫ ਵਿੱਚ ਖਿੱਚ ਦਾ ਕੇਂਦਰ ਰਹੇਗਾ।
ਇਸੇ ਤਰ•ਾਂ ਨਾਮਵਰ ਫੌਜੀ ਅਧਿਕਾਰੀ ਅਤੇ ਉੱਘੇ ਵਾਰ ਹੀਰੋਜ਼ ਜਿਨ•ਾਂ ਵਿੱਚ ਮੇਜ: ਸੁਵੀਰ ਰਾਠੌਰ, ਐਸਐਮ ਹਵਲਦਾਰ ਸੰਦੀਪ ਕੁਮਾਰ, ਐਸਐਮ ,ਐਨਕੇ ਗੋਪਾਲ ਸਿੰਘ ਐਸਐਮ, ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ , ਕਰਨਲ ਐਸ.ਕੇ ਆਨੰਦ, ਕਰਨਲ ਐਚ.ਐਸ ਕਾਹਲੋਂ, ਵੀਆਰਸੀ, ਵਿੰਗ ਕਮਾਂਡਰ ਬੀਡੀ ਸਿੰਘ, ਐਸਸੀ, ਜੀਪੀ ਕੈਪਟਨ ਏ.ਐਸ ਸਲੈਚ, ਐਸਸੀ, ਟੈਂਕ ਕਰਿਊਜ਼, 7ਵੀਂ ਕੈਵਲਰੀ, ਕਰਨਲ ਬਲਵਾਨ ਸਿੰਘ, ਐਮਵੀਸੀ, ਸੂਬੇਦਾਰ ਮੇਜਰ ਯੋਗਿੰਦਰਾ ਸਿੰਘ, ਪੀਵੀਸੀ, ਐਨਕੇ ਕਪਿਲ ਦੇਵ, ਐਸਸੀ, ਐਨਕੇ ਹਜ਼ਾਰੀ ਲਾਲ, ਐਸਐਮ ਕਰਨਲ ਕੇ.ਐਸ ਵਿਰਕ, ਮੇਜਰ ਜਰਨਲ ਰਾਜ ਮਹਿਤਾ ,ਬ੍ਰਿਗ: ਟੀਪੀਐਸ ਚੌਧਰੀ, ਏਵੀਐਸਐਮ ਰੋਜ਼ਾਨਾ ਨੌਜਵਾਨਾਂ ਨਾਲ ਸੇਵਾ ਕਾਲ  ਦੌਰਾਨ ਆਪਣੇ ਬਹਾਦਰੀ ਭਰੇ ਸਫਰ ਬਾਰੇ ਚਰਚਾ ਕਰਨਗੇ।
ਇਸ ਤੋਂ ਇਲਾਵਾ ਵੀਰ ਰਸ ਨਾਲ ਸਬੰਧਤ ਪੇਸ਼ਕਾਰੀਆਂ, ਹਥਿਆਰਾਂ ਦੀ ਪ੍ਰਦਰਸ਼ਨੀ, ਮੈਡਲ ਗੈਲਰੀ, ਆਰਟਿਸਟ ਕਾਰਨਰ, ਸਭਿਆਚਾਰਕ ਗਤੀਵਿਧੀਆਂ ਅਤੇ ਪ੍ਰਦਰਸ਼ਨੀਆਂ, ਵੱਖ-ਵੱਖ ਖਾਣੇ ਤੇ ਪਕਵਾਨ, ਕਿਤਾਬ ਮੇਲਾ, ਬੱÎਚਿਆਂ ਦਾ ਸਾਰਾਗੜ•ੀ ਸੰਵਾਦ ਆਦਿ ਗਤੀਵਿਧੀਆਂ ਇਸ ਐਮਐਲਐਫ ਦੌਰਾਨ ਭਾਗ ਲੈਣ ਵਾਲਿਆਂ ਅਤੇ ਦਰਸ਼ਕਾਂ ਨੂੰ ਫੌਜ ਦੇ ਯੋਧਿਆਂ ਦੀ ਬਹਾਦਰੀ ਦੇ ਸੋਹਿਲੇ ਸੁਣਾ ਕੇ ਆਕਰਸ਼ਤ ਕਰਨਗੀਆਂ।