• Home
  • ਸ਼ੋਸਲ ਮੀਡੀਆ ਅਤੇ ਜਮੀਨ ਉੱਤੇ ਚੋਣ ਪ੍ਰਚਾਰ ਕਰਨ ਚ ਅਕਾਲੀ ਦਲ ਦਾ ਹੱਥ ਉਪਰ ਕਾਂਗਰਸ ਪਛੜੀ

ਸ਼ੋਸਲ ਮੀਡੀਆ ਅਤੇ ਜਮੀਨ ਉੱਤੇ ਚੋਣ ਪ੍ਰਚਾਰ ਕਰਨ ਚ ਅਕਾਲੀ ਦਲ ਦਾ ਹੱਥ ਉਪਰ ਕਾਂਗਰਸ ਪਛੜੀ

ਕਾਂਗਰਸੀ ਬਚਾਓ ਤੇ ਅਕਾਲੀ ਹਮਲਾਵਰ ਵਾਲੀ ਲੜਾਈ
ਲੜਨ ਲੱਗੇ

ਤੀਸਰੀ ਧਿਰ ਵੀ ਤਿੰਨ ਧੜਿਆਂ ਚ ਵੰਡੀ ਗਈ

ਚੰਡੀਗੜ੍ਹ:- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕਾਂਗਰਸ, ਅਕਾਲੀ ਦਲ-ਭਾਜਪਾ ਗਠਜੋੜ ਅਤੇ ਤਿੰਨ ਧੜਿਆਂ ਚ ਵੰਡੀ ਗਈ ਤੀਸਰੀ ਧਿਰ ਨੇ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ ਚਰਚਿਤ ਸੀਟਾਂ ਵਿਚ ਬਠਿੰਡਾ,ਸੰਗਰੂਰ, ਪਟਿਆਲਾ ਅਤੇ ਖਡੂਰ ਸਾਹਿਬ ਸ਼ਾਮਿਲ ਹਨ। ਇਨ੍ਹਾਂ ਸੀਟਾਂ ਉੱਤੇ ਜਿੱਥੇ ਸੂਬੇ ਦੇ ਪ੍ਰਮੁੱਖ ਸਿਆਸੀ ਪਰਿਵਾਰਾਂ ਦਾ ਵਾਕਾਰ ਦਾਅ ਉੱਤੇ ਲੱਗਿਆ ਹੋਇਆ ਹੈ ਉੱਥੇ ਹੀ ਰਾਜਨੀਤੀ ਚ ਉਭਰੇ ਹੋਏ ਨਵੇਂ ਚਿਹਰੇ ਵੀ ਮੈਦਾਨ ਚ ਹਨ।
ਪੰਜਾਬ ਅੰਦਰ ਬੱਝਵੇਂ ਰੂਪ ਦੇ ਚੋਣ ਪ੍ਰਚਾਰ ਵਿਚ ਅਕਾਲੀ ਦਲ ਦਾ ਸਾਰੀਆਂ ਪਾਰਟੀਆਂ ਤੋਂ ਉਪਰ ਹੱਥ ਨਜਰ ਆਉਂਦਾ ਹੈ ਕਾਂਗਰਸ ਅਤੇ ਤੀਸਰੀ ਧਿਰ ਦੇ ਉਮੀਦਵਾਰ ਅਜੇ ਤੱਕ ਇੱਕ ਬੱਝਵੇਂ ਚੋਣ ਪ੍ਰਚਾਰ ਤੋਂ ਪਛੜੇ ਹੋਏ ਚਲ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪਿਛਲੇ ਦੋ ਮਹੀਨਿਆਂ ਤੋਂ ਦਲ ਦੇ ਸਾਰੇ ਵਿੰਗਾਂ ਨੂੰ ਜਮੀਨੀ ਪੱਧਰ ਉੱਤੇ ਚੋਣ ਪ੍ਰਚਾਰ ਲਈ ਤੋਰਿਆ ਹੋਇਆ ਹੈ ਉੱਥੇ ਹੀ ਸ਼ੋਸਲ ਮੀਡੀਆ ਦੇ ਖੇਤਰ ਦੀ ਪਾਰਟੀ ਟੀਮ ਨੇ ਚੋਣ ਪ੍ਰਚਾਰ ਲਈ ਅਗਾਊਂ ਹੀ ਹਰ ਖੇਤਰ ਚ ਮੋਰਚਾ ਸੰਭਾਲਿਆ ਹੋਇਆ ਹੈ। ਸ਼ੋਮਣੀ ਅਕਾਲੀ ਦਲ,ਯੂਥ ਅਕਾਲੀ ਦਲ,ਸੋਈ,ਐਸਸੀ ਵਿੰਗ ਵੱਲੋਂ ਆਪਣੇ ਆਪਣੇ ਵਿੰਗਾਂ ਦੇ ਵਰਕਰਾਂ ਨਾਲ ਮੀਟਿੰਗਾਂ ਅਤੇ ਰੈਲੀਆਂ ਵਾਲੇ ਚੋਣ ਪ੍ਰਚਾਰ ਦੇ ਦੋ ਗੇੜਾ ਨੂੰ ਲਗਭਗ ਪੂਰਾ ਵੀ ਕਰ ਲਿਆ ਹੈ ਜਦੋਂ ਕਿ ਬਾਕੀ ਪਾਰਟੀਆਂ ਨੇ ਅਜੇ ਤੱਕ ਆਪਣਾ ਪ੍ਰਚਾਰ ਨਿਯਮਤ ਰੂਪ ਚ ਆਰੰਭ ਤੱਕ ਨਹੀਂ ਕੀਤਾ। ਕਾਂਗਰਸ ਅਜੇ ਚੋਣ ਪ੍ਰਚਾਰ ਦੇ ਖੇਤਰ ਚੋਂ ਬਾਹਰ ਹੀ ਚੱਲੀ ਆ ਰਹੀ ਹੈ ਕਿਉਂਕਿ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਵੀ ਪਾਰਟੀ ਦੇ ਚੋਣ ਪ੍ਰਚਾਰ ਨੂੰ ਲੀਹ ਉੱਤੇ ਚੜਣ ਨਹੀਂ ਦੇ ਰਹੀ। ਪਾਰਟੀ ਟਿਕਟਾਂ ਦੀ ਵੰਡ ਨੂੰ ਲੈਕੇ ਕਾਂਗਰਸ ਚ ਨਵਜੋਤ ਸਿੱਧੂ, ਦਰਸ਼ਨ ਸਿੰਘ ਕੇਪੀ, ਰਜਿੰਦਰ ਕੌਰ ਭੱਠਲ, ਆਦਿ ਆਗੂ ਗੂੱਸੇ ਨਾਲ ਭਰੇਪੀਤੇ ਚੁੱਪਚਾਪ ਦਿਨ ਕੱਟਣ ਲੱਗੇ ਹਨ। ਨਵਜੋਤ ਸਿੱਧੂ ਦੀ ਪਤਨੀ ਨੂੰ ਕਾਂਗਰਸ ਵੱਲੋਂ ਟਿਕਟ ਦੇਣ ਤੋਂ ਨਾਂਹ ਕਰਨ ਨਾਲ ਸਿੱਧੂ ਜੋੜੇ ਦੇ ਭਵਿੱਖ ਵਾਰੇ ਪੰਜਾਬ ਚ ਚਰਚਾ ਚਲ ਰਹੀ ਹੈ ਉਹ ਹੁਣ ਕਾਂਗਰਸ ਚੋਂ ਵੀ ਭੱਜਣਗੇ । ਪੰਜਾਬ ਅੰਦਰ ਸੂਬਾ ਸਰਕਾਰ ਵਿਰੁੱਧ ਸਥਾਪਤੀ ਵਿਰੋਧੀ ਲਹਿਰ,ਪਾਰਟੀ ਦੀ ਅੰਦਰੂਨੀ ਧੜੇਬੰਦੀ ਅਤੇ ਹੁਣ ਤੱਕ ਚੋਣ ਵਾਆਦੇ ਪੂਰੇ ਨਾ ਹੋਣ ਕਰਕੇ ਸ਼ੋਸਲ ਮੀਡੀਆ ਪਲੇਟਫਾਰਮ ਉੱਤੇ ਕਾਂਗਰਸ ਦੇ ਪੈਰ ਪੂਰੀ ਤਰ੍ਹਾਂ ਉਖੜੇ ਹੋਏ ਹਨ। ਪੰਜਾਬ ਸਰਕਾਰ ਵੱਲੋਂ 2017 ਚ ਚੋਣ ਜਿੱਤਣ ਲਈ ਕੀਤੇ ਹੋਏ ਵੱਡੇ ਵੱਡੇ ਚੋਣ ਵਾਅਦਿਆਂ ਤੋਂ ਮੁਕਰਨ ਵਿਰੁੱਧ ਨਿੱਤ ਨਵੇਂ ਉਠਾਏ ਜਾ ਰਹੇ ਮੁੱਦਿਆਂ ਵਾਲੇ ਵੀਡੀਓ ਕਲਿੱਪਾਂ,ਪੋਸਟਾਂ ਅਤੇ ਗਰਾਫ਼ਿਕਸ ਦਾ ਕੈਪਟਨ ਸਰਕਾਰ ਵਿਰੁੱਧ ਸ਼ੋਸਲ ਮੀਡੀਏ ਵਿੱਚ ਹੜ ਆਇਆ ਹੋਇਆ ਹੈ ਪਰ ਕਾਂਗਰਸ ਇਨ੍ਹਾਂ ਦਾ ਪੋਸਟਾਂ ਦਾ ਜਵਾਬ ਦੇਣ ਤੋਂ ਬੇਵੱਸ ਨਜਰ ਆਉਣ ਲੱਗੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਵਾਅਦਿਆਂ ਨੂੰ ਲਾਗੂ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਖਾਕੇ ਮੁਕਰਣ ਨੂੰ ਲੈਕੇ ਆਮ ਲੋਕਾਂ ਵੱਲੋਂ ਸ਼ੋਸਲ ਮੀਡੀਏ ਜਰੀਏ ਲੋਕ ਬੋਲੀਆਂ,ਗੀਤਾਂ,ਕਮੇਡੀ ਅਤੇ ਪੋਸਟਰਾਂ ਰਾਹੀਂ ਕੈਪਟਨ ਤੇ ਸੂਬਾ ਸਰਕਾਰ ਵਿਰੁੱਧ ਖੂਬ ਗੁੱਸਾ ਕੱਢਿਆ ਜਾ ਰਿਹਾ ਹੈ ਭੰਡਿਆ ਜਾ ਰਿਹਾ ਹੈ। ਅਕਾਲੀ ਦਲ ਦੇ ਵਰਕਰਾਂ ਵੱਲੋਂ ਵੀ ਸ਼ੋਸਲ ਮੀਡੀਆ ਮੰਚ ਉੱਤੇ ਕਾਂਗਰਸ ਤੇ ਪੰਜਾਬ ਸਰਕਾਰ ਦੀਆਂ ਅਸਫਲਤਾਵਾਂ,ਭ੍ਰਿਸ਼ਟਾਚਾਰ,ਵਿਗੜ ਰਹੀ ਕਾਨੂੰਨੀ ਵਿਵਸਥਾ,ਕਾਂਗਰਸ ਨੇਤਾਵਾਂ ਦੀ ਪਾਕਿਸਤਾਨ ਨਾਲ ਹਮਦਰਦੀ ਅਤੇ ਭਾਰਤ ਨੂੰ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦੀ ਲੋੜ ਕਿਉਂ ਹੈ ? ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਬੁਨਿਆਦੀ ਵਿਕਾਸ ਕਾਰਜਾਂ ਚ ਇਨਕਲਾਬੀ ਪ੍ਰਾਪਤੀਆਂ ਆਦਿ ਮੁੱਦਿਆਂ ਉੱਤੇ ਕਾਂਗਰਸ ਨੂੰ ਨਾਗ ਵਲ਼੍ਹ ਵਾਂਗ ਘੇਰਿਆ ਹੋਇਆ ਹੈ। ਸ਼ੋਸਲ ਮੀਡੀਏ ਅਤੇ ਜਮੀਨੀ ਪੱਧਰ ਉੱਤੇ ਕਾਂਗਰਸ ਕਿਧਰੇ ਵੀ ਹਮਲਾਵਰ ਰੂਪ ਚ ਵਿਖਾਈ ਨਹੀਂ ਦਿੰਦੀ ਬਲਕਿ ਉਸ ਨੂੰ ਆਪਣੇ ਬਚਾਓ ਲਈ ਹੀ ਲੜਾਈ ਪੈ ਰਹੀ ਹੈ।
ਸ਼ੋਮਣੀ ਅਕਾਲੀ ਦਲ ਐਤਕੀਂ ਕਾਂਗਰਸ ਵਿਰੁੱਧ ਤਿੱਖੇ ਹਮਲਾਵਰ ਰੂਪ ਚ ਨਜਰ ਆ ਰਿਹਾ ਹੈ ਜਦੋਂ ਕਿ 2017 ਚ ਅਕਾਲੀ ਦਲ ਨੂੰ ਵਿਰੋਧੀਆਂ ਵੱਲੋਂ ਫਰਜੀ ਪੈਦਾ ਕੀਤੇ ਕਈ ਤਿੱਖੇ ਮੁੱਦਿਆਂ ਵਿਰੁੱਧ ਆਪਣੇ ਬਚਾਓ ਲਈ ਲੜਾਈ ਲੜਨੀ ਪਈ ਸੀ।